ਅਮੈਲੀਆ ਪੰਜਾਬੀ ਦੀ ਰਿਪੋਰਟ


Gun Culture In Punjab: ਪੰਜਾਬ ਸਰਕਾਰ ਨੇ ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ ਲਗਾਉਣ ਜਾ ਰਹੀ ਹੈ। ਪੰਜਾਬ ‘ਚ ਦਿਨੋਂ ਦਿਨ ਵਧ ਰਹੀਆਂ ਅਪਰਾਧੀ ਵਾਰਦਾਤਾਂ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ। ਇਸ ਦੇ ਨਾਲ ਨਾਲ ਪੰਜਾਬ ਸਰਕਾਰ ਨੇ ਪੰਜਾਬੀ ਗੀਤਾਂ ‘ਚ ਗੰਨ ਕਲਚਰ ਪ੍ਰਮੋਟ ਕਰਨ ‘ਤੇ ਵੀ ਪੂਰਨ ਪਾਬੰਦੀ ਲਗਾ ਦਿੱਤੀ ਹੈ। ਅਜਿਹੇ ਹਾਲਾਤ ‘ਚ ਇੰਜ ਲੱਗ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਨਾਲ ਕਈ ਪੰਜਾਬੀ ਗਾਇਕਾਂ ਦੀਆਂ ਦੁਕਾਨਾਂ ਬੰਦ ਹੋਣ ਵਾਲੀਆਂ ਹਨ। ਅਜਿਹੇ ਕਈ ਗਾਣੇ ਆਏ ਹਨ, ਜਿਨ੍ਹਾਂ ਵਿੱਚ ਗਾਇਕਾਂ ਨੇ ਇਹ ਸਾਫ਼ ਕਿਹਾ ਹੈ ਕਿ ਗੋਲੀਆਂ-ਬੰਦੂਕਾਂ ਚਲਾਉਣਾ ਜੱਟਾਂ ਦੀ ਸ਼ਾਨ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਨ੍ਹਾਂ ਗਾਇਕਾਂ ਬਾਰੇ, ਜਿਨ੍ਹਾਂ ਨੇ ਕਦੇ ਨਾ ਕਦੇ ਆਪਣੇ ਗਾਣਿਆਂ ‘ਚ ਗੰਨ ਕਲਚਰ ਪ੍ਰਮੋਟ ਕੀਤਾ ਹੈ। ਇੱਥੇ ਦੇਖੋ ਲਿਸਟ:


ਸਿੱਧੂ ਮੂਸੇਵਾਲਾ




ਪੰਜਾਬੀ ਗੀਤਾਂ ‘ਚ ਗੰਨ ਕਲਚਰ ਪ੍ਰਮੋਟ ਕਰਨ ਦੀ ਗੱਲ ਹੋਵੇ ਤਾਂ ਸਭ ਤੋਂ ਪਹਿਲਾਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਨਾਂ ਲਿਆ ਜਾਵੇਗਾ। ਸਿੱਧੂ ਮੂਸੇਵਾਲਾ ਨੂੰ ਹਥਿਆਰਾਂ ਤੇ ਅਸਲੇ ਨਾਲ ਕਿੰਨਾ ਪਿਆਰ ਸੀ ਇਹ ਉਨ੍ਹਾਂ ਦੇ ਗਾਣਿਆਂ ‘ਚ ਸਾਫ਼ ਦੇਖਣ ਨੂੰ ਮਿਲਦਾ ਸੀ। ਇਸ ਦੇ ਨਾਲ ਨਾਲ ਉਨ੍ਹਾਂ ਨੇ ਆਪਣੇ ਕਈ ਇੰਟਰਵਿਊਜ਼ ‘ਚ ਸ਼ਰੇਆਮ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਗੀਤ ਲਿਖਣੇ ਤੇ ਗਾਉਣੇ ਪਸੰਦ ਹਨ। ਸਿੱਧੂ ਮੂਸੇਵਾਲਾ ਨੇ ‘ਸੰਜੂ’ ਗਾਣੇ ‘ਚ ਜੰਮ ਕੇ ਗੰਨ ਕਲਚਰ ਪ੍ਰਮੋਟ ਕੀਤਾ, ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਖਿਲਾਫ਼ ਮਾਮਲਾ ਵੀ ਦਰਜ ਹੋਇਆ ਸੀ। ਇਸ ਦੇ ਨਾਲ ਨਾਲ ਉਹ ਆਪਣੇ ਹਰ ਦੂਜੇ ਗਾਣੇ ‘ਚ ਕਿਸੇ ਨਾ ਕਿਸੇ ਤਰ੍ਹਾਂ ਗੋਲੀਆਂ ਬੰਦੂਕਾਂ ਦਾ ਜ਼ਿਕਰ ਕਰਦੇ ਰਹਿੰਦੇ ਸੀ। ‘ਸੋ ਹਾਈ’, ‘ਡਾਰਕ ਲਵ’, ਜੱਟ ਦਾ ਮੁਕਾਬਲਾ ਵਰਗੇ ਗਾਣਿਆਂ ‘ਚ ਸਿੱਧੂ ਮੂਸੇਵਾਲਾ ਨੇ ਗੰਨ ਕਲਚਰ ਪ੍ਰਮੋਟ ਕੀਤਾ ਸੀ।



ਕਰਨ ਔਜਲਾ




ਪੰਜਾਬੀ ਇੰਡਸਟਰੀ ਦੇ ਟੌਪ ਗਾਇਕ ਕਰਨ ਔਜਲਾ ਵੀ ਗੰਨ ਕਲਚਰ ਪ੍ਰਮੋਟ ਕਰਨ ‘ਚ ਕੋਈ ਕਸਰ ਨਹੀਂ ਛੱਡਦੇ। ‘ਚਿੱਟਾ ਕੁੜਤਾ’, ‘ਗੈਂਗਸਟਾ’, ‘ਡੋਂਟ ਲੁੱਕ’ ਵਰਗੇ ਗਾਣਿਆਂ ‘ਚ ਗੰਨ ਕਲਚਰ ਤੇ ਖੂਬ ਖਰਾਬਾ ਤੇ ਗੁੰਡੇ ਬਦਮਾਸ਼ੀ ਨੂੰ ਪ੍ਰਮੋਟ ਕਰਦੇ ਨਜ਼ਰ ਆਉਂਦੇ ਹਨ। 



ਗਿੱਪੀ ਗਰੇਵਾਲ




ਗਿੱਪੀ ਗਰੇਵਾਲ ਦਾ ਨਾਂ ਵੀ ਉਨ੍ਹਾਂ ਗਾਇਕਾਂ ‘ਚ ਸ਼ਾਮਲ ਹੈ, ਜਿਨ੍ਹਾਂ ਨੇ ਕਦੇ ਨਾ ਕਦੇ ਆਪਣੇ ਗੀਤਾਂ ‘ਚ ਗੰਨ ਕਲਚਰ ਨੂੰ ਪ੍ਰਮੋਟ ਕੀਤਾ ਹੈ। ‘ਹਥਿਆਰ’, ਤੇ ‘ਵੈਲਪੁਣਾ’ ਵਰਗੇ ਗੀਤਾਂ ‘ਚ ਗੰਨ ਕਲਚਰ ਪ੍ਰਮੋਟ ਕਰਦੇ ਨਜ਼ਰ ਆ ਰਹੇ ਹਨ। 



ਐਮੀ ਵਿਰਕ




ਐਮੀ ਵਿਰਕ ਨੇ ‘ਖੱਬੀ ਸੀਟ’ ਗਾਣੇ ‘ਚ ਬੰਦੂਕ ਦਾ ਜ਼ਿਕਰ ਕੀਤਾ ਹੈ।



ਦਿਲਜੀਤ ਦੋਸਾਂਝ




ਦਿਲਜੀਤ ਦੋਸਾਂਝ ਦਾ ਹਨੀ ਸਿੰਘ ਨਾਲ ‘ਗੋਲੀਆਂ’ ਨਾਂ ਦਾ ਇੱਕ ਗਾਣਾ ਆਇਆ ਸੀ, ਜਿਸ ਵਿੱਚ ਉਹ ਕਹਿੰਦੇ ਨਜ਼ਰ ਆਉਂਦੇ ਹਨ ‘ਮਿੱਤਰਾਂ ਨੂੰ ਸ਼ੌਕ ਗੋਲੀਆਂ ਚਲਾਉਣ ਦਾ’।



ਦਿਲਪ੍ਰੀਤ ਢਿੱਲੋਂ




ਦਿਲਪ੍ਰੀਤ ਢਿੱਲੋਂ ਵੀ ਆਪਣੇ ਗੀਤਾਂ ‘ਚ ਗੰਨ ਕਚਲਰ ਦੇ ਨਾਲ ਨਾਲ ਗੁੰਡਾ ਗਰਦੀ ਨੂੰ ਪ੍ਰਮੋਟ ਕਰਦਾ ਨਜ਼ਰ ਆਉਂਦਾ ਹੈ। ਉਸ ਨੇ ‘ਗਲੌਕ’ ਤੇ ‘ਗੁੰਡੇ ਨੰਬਰ ਵਨ’ ਵਰਗੇ ਗਾਣੇ ਗਾਏ ਹਨ।



ਪਰਮੀਸ਼ ਵਰਮਾ




ਪਰਮੀਸ਼ ਵਰਮਾ ਨੇ ਭਾਵੇਂ ਆਪ ਗੋਲੀ-ਬੰਦੂਕਾਂ ਵਾਲੇ ਗਾਣੇ ਨਹੀਂ ਗਾਏ, ਪਰ ਉਹ ਦਿਲਪ੍ਰੀਤ ਢਿੱਲੋਂ ਦੇ ਗਾਣੇ ‘ਗਲੌਕ’ ‘ਚ ਗੰਨ ਕਲਚਰ ਨੂੰ ਪ੍ਰਮੋਟ ਕਰਦੇ ਨਜ਼ਰ ਆਏ ਸੀ।



ਮਨਕੀਰਤ ਔਲਖ




ਮਨਕੀਰਤ ਔਲਖ ਵੀ ਗੰਨ ਕਲਚਰ ਪ੍ਰਮੋਟ ਕਰਨ ਤੋਂ ਪਿੱਛੇ ਨਹੀਂ ਹਨ। ਉਨ੍ਹਾਂ ਨੇ ‘ਜੱਜ’, ‘ਪਾਪੀ ਮੁੰਡੇ’, ‘ਦੋ ਰਫਲਾਂ’, ‘8 ਰਫਲਾਂ’, ‘ਜੇਲ੍ਹ 2’ ‘ਵੈਲ’ ਤੇ ‘ਗੈਂਗ ਲੈਂਡ’ ਵਰਗੇ ਗੀਤਾਂ ‘ਚ ਗੰਨ ਕਲਚਰ ਪ੍ਰਮੋਟ ਕੀਤਾ ਹੈ।



ਬੱਬੂ ਮਾਨ




ਬੱਬੂ ਮਾਨ ਦਾ ਇਹ ਗਾਣਾ ਜ਼ਬਰਦਸਤ ਹਿੱਟ ਹੋਇਅ ਸੀ, ਜਿਸ ਵਿੱਚ ਉਹ ਕਹਿੰਦੇ ਨਜ਼ਰ ਆਉਂਦੇ ਹਨ ‘ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ’। ਇਸ ਤੋਂ ਇਲਾਵਾ ‘ਕਬਜ਼ਾ’ ਵੀ ਉਨ੍ਹਾਂ ਦੇ ਹਿੱਟ ਗੀਤਾਂ ‘ਚੋਂ ਇੱਕ ਰਿਹਾ ਹੈ। ਉਨ੍ਹਾਂ ਨੇ ਆਪਣੇ ਗੀਤਾਂ ‘ਚ ਜੰਮ ਕੇ ਗੰਨ ਕਲਚਰ ਪ੍ਰਮੋਟ ਕੀਤਾ।



ਜੌਰਡਨ ਸੰਧੂ




ਜੌਰਡਨ ਸੰਧੂ ਨੇ ‘ਡਿਫੈਂਡ’, ‘ਕਤਲ’ ਤੇ ‘ਬਲੱਡ ਟਾਕ’ ਵਰਗੇ ਗੀਤਾਂ ‘ਚ ਗੰਨ ਕਲਚਰ ਤੇ ਖੁਨ ਖਰਾਬੇ ਨੂੰ ਬੜੇ ਹੀ ਸ਼ਾਨ ਵਾਲੀ ਗੱਲ ਦੱਸਿਆ ਹੈ।



ਅੰਮ੍ਰਿਤ ਮਾਨ




ਅੰਮ੍ਰਿਤ ਮਾਨ ਨੇ ‘ਬੰਬੀਹਾ ਬੋਲੇ’ ਤੇ ‘ਪਿਸਟਲ’ ਵਰਗੇ ਗੀਤਾਂ ‘ਚ ਗੰਨ ਕਲਚਰ ਨੂੰ ਜੱਟਾਂ ਦੀ ਸ਼ਾਨ ਦੱਸਿਆ ਹੈ।



ਨਿੰਜਾ




ਨਿੰਜਾ ‘ਵਾਂਟੇਡ’, ‘ਲਾਇਸੰਸ’, ‘ਬੀ ਰੈੱਡੀ’, ‘ਜੱਟ ਨਿਕਲੇ’ ਵਰਗੇ ਗੀਤਾਂ ‘ਚ ਗੰਨ ਕਚਲਰ ਪ੍ਰਮੋਟ ਕਰਦੇ ਨਜ਼ਰ ਆਉਂਦੇ ਹਨ।



ਜੈਜ਼ੀ ਬੀ
ਜੈਜ਼ੀ ਬੀ ਨੇ ਯੋ ਯੋ ਹਨੀ ਸਿੰਘ ਨਾਲ ਇੱਕ ਗਾਣਾ ਕੱਢਿਆ ਸੀ ‘ਦਿਸ ਪਾਰਟੀ ਗੈਟਿੰਗ ਹੌਟ’, ਜਿਸ ਵਿੱਚ ਉਹ ਗੰਨ ਕਲਚਰ ਪ੍ਰਮੋਟ ਕਰਦੇ ਨਜ਼ਰ ਆਉਂਦੇ ਹਨ।



ਜੱਸ ਮਾਣਕ




ਜੱਸ ਮਾਣਕ ਦੇ ‘ਬਦਮਾਸ਼ੀ’ ਤੇ 'ਸ਼ੂਟ ਆਰਡਰ' ਵਰਗੇ ਗਾਣੇ ਹਨ, ਜਿਨ੍ਹਾਂ ਵਿੱਚ ਉਹ ਗੰਨ ਕਲਚਰ ਨੂੰ ਪ੍ਰਮੋਟ ਕਰਦੇ ਦੇਖੇ ਜਾ ਸਕਦੇ ਹਨ।



ਗੈਰੀ ਸੰਧੂ




ਗੈਰੀ ਸੰਧੂ ‘ਇਲਲੀਗਲ ਵੈਪਨ’, ‘ਫੀਲਿੰਗਾਂ’ ਗਾਣਿਆਂ ‘ਚ ਗੰਨ ਕਲਚਰ ਪ੍ਰਮੋਟ ਕੀਤਾ ਹੈ।



ਆਰ ਨੇਤ




ਪੰਜਾਬੀ ਗਾਇਕ ਆਰ ਨੇਤ ਵੀ ਗੰਨ ਕਲਚਰ ਪ੍ਰਮੋਟ ਕਰਨ ਵਾਲਿਆਂ ਤੋਂ ਪਿੱਛੇ ਨਹੀਂ ਹਨ। ਉਨ੍ਹਾਂ ਨੇ ਆਪਣੇ ‘ਫਿਊਚਰ’ ਤੇ ‘ਮਿੱਠਾ ਮਿੱਠਾ’ ਅਤੇ ‘ਡਿਫਾਲਟਰ’ ਵਰਗੇ ਗੀਤਾਂ ‘ਚ ਗੰਨ ਕਲਚਰ ਪ੍ਰਮੋਟ ਕੀਤਾ ਹੈ।



ਫ਼ਿਲਮਾਂ ਤੇ ਗਾਣੇ ਇਹ ਸਮਾਜ ਦਾ ਸ਼ੀਸ਼ਾ ਹੁੰਦੇ ਹਨ। ਕਲਾਕਾਰ ਆਪਣੇ ਗਾਣਿਆਂ ਤੇ ਫਿਲਮਾਂ ਦੇ ਜ਼ਰੀਏ ਲੋਕਾਂ ਨੂੰ ਆਪਣੇ ਨਾਲ ਜੋੜਦੇ ਹਨ। ਅਜਿਹੇ ‘ਚ ਉਨ੍ਹਾਂ ਦੇ ਮੋਢਿਆਂ ‘ਤੇ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕਿ ਉਹ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ, ਨਾ ਕਿ ਹਿੱਟ ਹੋਣ ਲਈ ਜਨਤਾ ਦੇ ਸਾਹਮਣੇ ਕੁੱਝ ਵੀ ਪਰੋਸਦੇ ਰਹਿਣ। ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਗਾਇਕਾਂ ਦੇ ਗੰਨ ਕਲਚਰ ਪ੍ਰਮੋਟ ਕਰਨ ‘ਤੇ ਬੈਨ ਤਾਂ ਲੱਗ ਗਿਆ ਹੈ, ਪਰ ਹੁਣ ਦੇਖਣਾ ਇਹ ਹੈ ਕਿ ਕਲਾਕਾਰਾਂ ‘ਤੇ ਇਸ ਬੈਨ ਦਾ ਕਿੰਨਾ ਕੁ ਅਸਰ ਹੁੰਦਾ ਹੈ।