ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਗੀਤਾਂ ਦੀ ਮਸ਼ੀਨ ਕਹਾਉਣ ਵਾਲੇ ਕਰਨ ਔਜਲਾ ਦੀ ਵੱਡੀ ਫੈਨ ਫੌਲੋਇੰਗ ਦਾ ਕੋਈ ਤੋੜ ਨਹੀਂ। ਵੱਡੀ ਫੈਨ ਫੌਲੋਇੰਗ ਲਈ ਕਰਨ ਔਜਲਾ ਵੱਡੇ ਵੱਡੇ ਪ੍ਰੋਜੈਕਟਸ ਨਾਲ ਫੈਨਜ਼ ਨੂੰ ਸਰਪ੍ਰਾਈਜ਼ ਕਰਦਾ ਰਹਿੰਦਾ ਹੈ। ਅਜਿਹੀ ਹੀ ਵੱਡੀ ਫੈਨ ਫੌਲੋਇੰਗ ਹੈ bad boy shah ਯਾਨੀ ਕਿ ਬਾਦਸ਼ਾਹ ਦੀ। ਹੁਣ ਲੱਗਦਾ ਹੈ ਇਹ ਦੋਵੇਂ ਇਕੱਠੇ ਮਿਲ ਫੈਨਜ਼ ਲਈ ਕੁਝ ਵੱਡਾ ਤਿਆਰ ਕਰਨ ਵਾਲੇ ਹਨ।
ਹਾਲ ਹੀ 'ਚ ਕਰਨ ਔਜਲਾ ਦਾ ਦਿੱਲੀ 'ਚ ਸ਼ੋਅ ਸੀ ਜਿਸ ਤੋਂ ਬਾਅਦ ਕਰਨ ਔਜਲਾ ਰੈਪਰ ਬਾਦਸ਼ਾਹ ਨਾਲ ਮਿਲੇ। ਦੋਵਾਂ ਨੇ ਆਪਣੀ ਇੱਕ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਵੀ ਕੀਤੀ। ਹਾਲਾਂਕਿ ਤਸਵੀਰ ਦੇ ਕੈਪਸ਼ਨ 'ਚ ਕਰਨ ਨੇ ਕੁਝ ਨਹੀਂ ਲਿਖਿਆ ਪਰ ਜਿਸ ਹਿਸਾਬ ਨਾਲ ਦੋਵੇਂ ਇਕੱਠੇ ਹੋਏ ਹਨ, ਲੱਗਦਾ ਹੈ ਦੋਨਾਂ ਦਾ ਇਕੱਠਿਆਂ ਕੋਈ ਪ੍ਰੋਜੈਕਟ ਆਉਣ ਵਾਲਾ ਹੈ। ਵੱਡੇ ਸੁਪਰਸਟਾਰਸ ਦਾ ਇਕੱਠੇ ਹੋਣਾ, ਮਤਲਬ ਕੁਝ ਤਾਂ ਵਧੀਆ ਆਉਣ ਵਾਲਾ ਹੈ।
ਰਿਹਾਨਾ ਦੇ ਟਵੀਟ ਮਗਰੋਂ ਬਾਲੀਵੁੱਡ ਟਵੀਟਸ ਦੀ ਹੁਣ ਹੋਏਗੀ ਜਾਂਚ
ਇਹ ਮੁਲਾਕਾਤ ਇੱਕ ਵੱਡੇ ਕੋਲਾਬ੍ਰੇਸ਼ਨ ਦਾ ਹਿੰਟ ਹੋ ਸਕਦੀ ਹੈ। ਇਹ ਦੋਵੇਂ ਪਹਿਲੀ ਵਾਰ ਇੱਕ-ਦੂਜੇ ਨੂੰ ਮਿਲੇ ਹਨ। ਰੈਪਰ ਬਾਦਸ਼ਾਹ, ਕਰਨ ਔਜਲਾ ਦੇ ਵੱਡੇ ਫੈਨ ਹਨ। ਇਸ ਬਾਰੇ ਬਾਦਸ਼ਾਹ ਆਪਣੇ ਸੋਸ਼ਲ ਮੀਡੀਆ 'ਤੇ ਵੀ ਐਡਮਿਟ ਕਰ ਚੁੱਕੇ ਹਨ। ਬਾਦਸ਼ਾਹ ਨੇ ਕਈ ਵਾਰ ਕਰਨ ਔਜਲਾ ਦੇ ਗਾਣੇ ਆਪਣੇ ਅਕਾਊਂਟ ਤੋਂ ਸ਼ੇਅਰ ਕੀਤੇ ਹਨ। ਬਾਦਸ਼ਾਹ ਨੇ ਕਰਨ ਦੇ ਕਈ ਗੀਤਾਂ ਦੀ ਤਰੀਫ ਵੀ ਕੀਤੀ ਸੀ।