ਮੁੰਬਈ: ਕਰਨ ਦੇ ਚੈਟ ਸ਼ੋਅ ‘ਚ ਦਿੱਤੇ ਸਵਾਲਾਂ ਦੇ ਵਿਵਾਦਤ ਬਿਆਨਾਂ ਤੋਂ ਬਾਅਦ ਕ੍ਰਿਕਟ ਪਲੇਅਰ ਹਾਰਦਿਕ ਪਾਂਡਿਆ ਤੇ ਕੇਐਲ ਰਾਹੁਲ ਨੂੰ ਟੀਮ ਤੋਂ ਬਾਹਰ ਹੋਣਾ ਪਿਆ। ਦੋਵਾਂ ਖਿਡਾਰੀਆਂ ਨੂੰ ਟੀਮ ਤੋਂ ਬਾਹਰ ਕਰ ਸਜ਼ਾ ਦਿੱਤੀ ਗਈ। ਇਸ ਮਾਮਲੇ ‘ਤੇ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਤੇ ਬੀਸੀਸੀਆਈ ‘ਚ ਆਪਸੀ ਮਤਭੇਦ ਹੋ ਰਹੇ ਹਨ।
ਅਜਿਹੇ ‘ਚ ਸ਼ੋਅ ਦੇ ਪ੍ਰੋਡਿਊਸਰ ਤੇ ਹੋਸਟ ਕਰਨ ਜੌਹਰ ਨੇ ਚੁੱਪੀ ਸਾਧ ਰੱਖੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਹਾਲ ਹੀ ‘ਚ ਇੱਕ ਮੀਡੀਆ ਹਾਊਸ ਨਾਲ ਗੱਲ ਕਰਦੇ ਹੋਏ ਪੂਰੇ ਮੁੱਦੇ ‘ਤੇ ਮੁਆਫੀ ਮੰਗੀ ਹੈ। ਉਨ੍ਹਾਂ ਕਿਹਾ, “ਮੈਂ ਇਸ ਪੂਰੇ ਮਾਮਲੇ ਲਈ ਖੁਦ ਨੂੰ ਜ਼ਿੰਮੇਵਾਰ ਮੰਨਦਾ ਹਾਂ, ਕਿਉਂਕਿ ਇਹ ਮੇਰਾ ਸ਼ੋਅ ਹੈ। ਇਸ ਵਿਵਾਦ ਦਾ ਜੋ ਨਤੀਜਾ ਨਿਕਲਿਆ ਉਹ ਮੇਰੀ ਜ਼ਿੰਮੇਵਰੀ ਹੇ। ਮੈਂ ਉਨ੍ਹਾਂ ਦੋਨਾਂ ਤੋਂ ਉਹੀ ਸਵਾਲ ਪੁੱਛੇ ਜੋ ਮੈਂ ਕਿਸੇ ਮਹਿਲਾਂ ਨੂੰ ਵੀ ਪੁੱਛਦਾ ਹਾਂ। ਇਸ ਸਾਰੇ ਮਾਮਲੇ ਕਰਕੇ ਮੈਂ ਰਾਤ ਸੌਂ ਨਹੀਂ ਪਾਇਆ।”
ਹਾਰਦਿਕ ਤੇ ਰਾਹੁਲ ਖਿਲਾਫ ਬੋਰਡ ਦੀ ਕਾਰਵਾਈ ‘ਤੇ ਕਰਨ ਨੇ ਕਿਹਾ, “ਉਨ੍ਹਾਂ ਨਾਲ ਜੋ ਵੀ ਹੋਇਆ, ਮੈਨੂੰ ਉਸ ਦਾ ਅਫਸੋਸ ਹੈ। ਲੋਕ ਕਹਿ ਰਹੇ ਹਨ ਕਿ ਮੈਂ ਇਹ ਸਭ ਟੀਆਰਪੀ ਕਰਕੇ ਕੀਤਾ ਤਾਂ ਦੱਸ ਦੇਵਾਂ ਮੈਂ ਟੀਆਰਪੀ ਲਈ ਕੁਝ ਨਹੀਂ ਕਰਦਾ।”
ਉਨ੍ਹਾਂ ਅੱਗੇ ਕਿਹਾ ਮੇਰੇ ਸ਼ੋਅ ਦੀ ਪ੍ਰੋਡਕਸ਼ਨ ਟੀਮ ‘ਚ 15-16 ਔਰਤਾਂ ਹਨ। ਉਨ੍ਹਾਂ ਵਿੱਚੋਂ ਕਿਸੇ ਨੇ ਵੀ ਦੋਵਾਂ ਦੇ ਜਵਾਬਾਂ ‘ਤੇ ਸਵਾਲ ਖੜ੍ਹੇ ਨਹੀਂ ਕੀਤੇ ਕਿ ਉਹ ਸਹੀ ਨਹੀਂ ਹਨ ਮੇਰਾ ਸ਼ੋਅ ਹੈ ਤੇ ਇੱਥੇ ਜੋ ਵੀ ਹੋਇਆ, ਉਸ ਕਾਰਨ ਦੋਵਾਂ ਨੂੰ ਕਰੀਅਰ ‘ਚ ਨੁਕਸਾਨ ਚੁੱਕਣਾ ਪਿਆ ਹੈ।