ਬਾਲੀਵੁੱਡ ਅਭਿਨੇਤਾ ਕਰੀਨਾ ਕਪੂਰ ਤੇ ਸੈਫ ਅਲੀ ਖਾਨ ਦੇ ਘਰ ਜਲਦ ਹੀ ਨਵਾਂ ਮਹਿਮਾਨ ਆਉਣ ਵਾਲਾ ਹੈ। ਕਰੀਨਾ ਕਪੂਰ ਪ੍ਰੇਗਨੈਂਟ ਹੈ ਅਤੇ ਇਸ ਕਪਲ ਨੇ ਇਕ ਅਧਿਕਾਰਤ ਬਿਆਨ ਜਾਰੀ ਕੀਤਾ ਹੈ। ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਇੱਕ ਨਵਾਂ ਮੈਂਬਰ ਜਲਦੀ ਹੀ ਉਨ੍ਹਾਂ ਦੇ ਘਰ ਆ ਰਿਹਾ ਹੈ।
ਕਰੀਨਾ ਅਤੇ ਸੈਫ ਨੇ ਦੱਸਿਆ ਕਿ "ਸਾਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਇੱਕ ਹੋਰ ਮੈਂਬਰ ਬਹੁਤ ਜਲਦੀ ਸਾਡੇ ਘਰ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ। ਪਿਆਰ ਅਤੇ ਦੁਵਾਵਾਂ ਲਈ ਆਪ ਸਭ ਦਾ ਧੰਨਵਾਦ।" ਇਸ ਬਿਆਨ ਤੋਂ ਇਹ ਕਲੀਅਰ ਹੋ ਗਿਆ ਹੈ ਕਿ ਜਲਦੀ ਹੀ ਬਾਲੀਵੁੱਡ ਦਾ ਇਹ ਮਸ਼ਹੂਰ ਕਪਲ ਇਕ ਹੋਰ ਬੱਚੇ ਦਾ ਵੈਲਕਮ ਕਰਨ ਲਈ ਤਿਆਰ ਹੈ।
ਦਿਲਜੀਤ ਦੋਸਾਂਝ ਦਾ ਪਿਆ ਕਲੇਸ਼, ਆਖ਼ਰ ਕੀ ਹੈ ਵਜ੍ਹਾ?
ਕਰੀਨਾ ਅਤੇ ਸੈਫ ਦਾ ਵਿਆਹ 16 ਅਕਤੂਬਰ 2012 'ਚ ਵਿਆਹ ਹੋਇਆ ਸੀ, ਤੇ ਆਪਣੇ ਪਹਿਲੇ ਬੱਚੇ ਤੈਮੂਰ ਅਲੀ ਖਾਨ ਦਾ 20 ਦਸੰਬਰ, 2016 ਨੂੰ ਵੈਲਕਮ ਕੀਤਾ ਸੀ। ਉਨ੍ਹਾਂ ਦਾ ਬੇਟਾ ਤੈਮੂਰ ਟਿੰਸਲ ਟਾਊਨ 'ਚ ਸਭ ਤੋਂ ਪਿਆਰੇ ਸਟਾਰ ਬੱਚਿਆਂ 'ਚੋਂ ਇਕ ਹੈ ਜਿਸ ਦੀਆਂ ਤਸਵੀਰਾਂ ਥੋੜੇ ਸਮੇਂ 'ਚ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀਆਂ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕਰੀਨਾ ਕਪੂਰ ਫਿਰ ਬਣਨ ਵਾਲੀ ਹੈ ਮਾਂ, ਘਰ ਆਉਣ ਵਾਲਾ ਹੈ ਛੋਟਾ ਮਹਿਮਾਨ
ਏਬੀਪੀ ਸਾਂਝਾ
Updated at:
12 Aug 2020 05:46 PM (IST)
ਬਾਲੀਵੁੱਡ ਅਭਿਨੇਤਾ ਕਰੀਨਾ ਕਪੂਰ ਤੇ ਸੈਫ ਅਲੀ ਖਾਨ ਦੇ ਘਰ ਜਲਦ ਹੀ ਨਵਾਂ ਮਹਿਮਾਨ ਆਉਣ ਵਾਲਾ ਹੈ। ਕਰੀਨਾ ਕਪੂਰ ਪ੍ਰੇਗਨੈਂਟ ਹੈ ਅਤੇ ਇਸ ਕਪਲ ਨੇ ਇਕ ਅਧਿਕਾਰਤ ਬਿਆਨ ਜਾਰੀ ਕੀਤਾ ਹੈ। ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਇੱਕ ਨਵਾਂ ਮੈਂਬਰ ਜਲਦੀ ਹੀ ਉਨ੍ਹਾਂ ਦੇ ਘਰ ਆ ਰਿਹਾ ਹੈ।
- - - - - - - - - Advertisement - - - - - - - - -