ਮੁੰਬਈ: ਅੱਜਕਲ੍ਹ ਸਾਰਾ ਅਲੀ ਖ਼ਾਨ ਤੇ ਕਾਰਤਿਕ ਆਰੀਅਨ ਆਪਣੀ ਆਉਣ ਵਾਲੀ ਰੋਮਾਂਟਿਕ ਫ਼ਿਲਮ ਦੀ ਸ਼ੂਟਿੰਗ ‘ਚ ਲੱਗੇ ਹੋਏ ਹਨ। ਇਸ ਦੌਰਾਨ ਦੋਵਾਂ ਦੇ ਸੈੱਟ ਤੋਂ ਕਈ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ। ਖ਼ਬਰਾਂ ਸੀ ਕਿ ਫ਼ਿਲਮ ਸੈਫ ਅਲੀ ਖ਼ਾਨ ਦੀ ਫ਼ਿਲਮ ‘ਲਵ ਆਜ ਕਲ੍ਹ’ ਦਾ ਸੀਕੂਅਲ ਹੈ।


ਹੁਣ ਇਸ ਫ਼ਿਲਮ ਦਾ ਟਾਈਟਲ ਫਾਈਨਲ ਹੋ ਗਿਆ ਹੈ। ਜੀ ਹਾਂ, ਇਮਤਿਆਜ਼ ਅਲੀ ਦੀ ਡਾਇਰੈਕਸ਼ਨ ‘ਚ ਬਣ ਰਹੀ ਇਸ ਰੋਮਾਂਟਿਕ ਫ਼ਿਲਮ ਦਾ ਨਾਂ ‘ਆਜਕਲ੍ਹ’ ਰਜਿਸਟਰਡ ਕਰਵਾਇਆ ਗਿਆ ਹੈ। ਇਸ ਗੱਲ ‘ਤੇ ਅਜੇ ਵੀ ਸਸਪੈਂਸ ਹੈ ਕਿ ਫ਼ਿਲਮ ‘ਲਵ ਆਜ ਕਲ੍ਹ’ ਦਾ ਸੀਕੂਅਲ ਹੈ ਜਾਂ ਨਹੀ।



ਕਾਰਤਿਕ ਤੇ ਸਾਰਾ ਨੇ ਫ਼ਿਲਮ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਖ਼ਤਮ ਕਰ ਲਈ ਹੈ। ਇਸ ਦੀ ਜਾਣਕਾਰੀ ਸਾਰਾ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਨੂੰ ਸ਼ੇਅਰ ਕਰ ਦਿੱਤੀ ਸੀ। ਦੋਵਾਂ ਸਟਾਰਸ ਦੇ ਅਫੇਅਰ ਦੇ ਚਰਚੇ ਵੀ ਇਸ ਨਾਲ ਬੀ-ਟਾਉਨ ‘ਚ ਖੂਬ ਹੋ ਰਹੇ ਹਨ। ਫਿਲਹਾਲ ਫ਼ਿਲਮ 2020 ‘ਚ ਰਿਲੀਜ਼ ਹੋਣੀ ਹੈ।