ਮੁੰਬਈ: ਬਾਲੀਵੁੱਡ 'ਚ ਹਰ ਕੋਈ ਸਲਮਾਨ ਖਾਨ ਦੀਆਂ ਤਾਰੀਫਾਂ ਕਰਦਾ ਨਹੀਂ ਥੱਕਦਾ। ਹੁਣ ਇਸ ਸੂਚੀ 'ਚ ਬਾਲੀਵੁੱਡ ਅਦਾਕਾਰ ਕਸ਼ਮੀਰਾ ਇਰਾਨੀ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਕਸ਼ਮੀਰਾ ਦਬੰਗ ਖਾਨ ਨਾਲ ਫਿਲਮ 'ਟਾਈਗਰ ਜ਼ਿੰਦਾ ਹੈ' ਤੇ 'ਭਾਰਤ' 'ਚ ਕੰਮ ਕਰ ਚੁੱਕੀ ਹੈ। ਹਾਲ ਹੀ 'ਚ ਕਸ਼ਮੀਰਾ ਨੇ ਦਿਲ ਖੋਲ੍ਹ ਕੇ ਸਲਮਾਨ ਖਾਨ ਦੀਆਂ ਤਰੀਫ਼ਾਂ ਦੇ ਪੁਲ਼ ਬੰਨ੍ਹੇ। ਕਸ਼ਮੀਰਾ ਦਾ ਕਹਿਣਾ ਹੈ ਕਿ ਸਲਮਾਨ ਇੱਕ ਬਹੁਤ ਹੀ ਚੰਗੇ ਇਨਸਾਨ ਹਨ, ਜੋ ਹਰ ਇੱਕ ਨੂੰ ਖੁਸ਼ੀ ਮਹਿਸੂਸ ਕਰਾਉਂਦੇ ਹਨ।


ਕਸ਼ਮੀਰਾ ਨੇ ਕਿਹਾ ਕਿ "ਸਲਮਾਨ ਸਰ ਨਾਲ ਕੰਮ ਕਰਨ ਦਾ ਅਨੁਭਵ ਹਮੇਸ਼ਾ ਤੋਂ ਹੀ ਬਿਹਤਰੀਨ ਰਿਹਾ ਹੈ। ਉਹ ਇੱਕ ਬਹੁਤ ਹੀ ਮਹਾਨ ਵਿਅਕਤੀ ਹਨ, ਸਭ ਨੂੰ ਖੁਸ਼ ਮਹਿਸੂਸ ਕਰਾਉਂਦੇ ਹਨ। ਉਹ ਇੱਕ ਸਫ਼ਲ ਤੇ ਦਿੱਗਜ ਅਭਿਨੇਤਾ ਹਨ ਤੇ ਸਾਡੇ ਕੋਲ ਉਨ੍ਹਾਂ ਤੋਂ ਸਿੱਖਣ ਲਈ ਬਹੁਤ ਕੁਝ ਹੈ। ਉਹ ਇੰਡਸਟਰੀ 'ਚ ਕਾਫ਼ੀ ਲੰਮੇ ਸਮੇਂ ਤੋਂ ਹਨ, ਪਰ ਉਨ੍ਹਾਂ ਅੱਜ ਵੀ ਹਾਈ ਐਨਰਜੀ ਪਰਫਾਰਮੰਸ ਕਰਨਾ ਜਾਰੀ ਰੱਖਿਆ ਹੈ। ਉਨ੍ਹਾਂ ਨੂੰ ਨਜ਼ਦੀਕ ਤੋਂ ਦੇਖਣ ਤੇ ਸਿੱਖਣ ਦਾ ਅਨੁਭਵ ਸ਼ਾਨਦਾਰ ਰਿਹਾ।"

ਦਸ ਦਈਏ ਕਿ ਸਲਮਾਨ ਖਾਨ ਜਲਦ ਹੀ ਫਿਲਮ 'ਰਾਧੇ' 'ਚ ਦਿਖਾਈ ਦੇਣਗੇ। ਉਨ੍ਹਾਂ ਦੀ ਇਹ ਫਿਲਮ ਇਸ ਸਾਲ ਈਦ 'ਤੇ ਰਿਲੀਜ਼ ਹੋਣ ਵਾਲੀ ਹੈ। ਅੱਜ ਕੱਲ੍ਹ ਸਲਮਾਨ 'ਬਿੱਗ ਬਾਸ' 'ਚ ਖਾਸਾ ਬਿਜ਼ੀ ਹਨ।