ਮੁੰਬਈ: 21 ਦਸੰਬਰ ਨੂੰ ਕੈਟਰੀਨਾ ਕੈਫ਼, ਸ਼ਾਹਰੁਖ ਖ਼ਾਨ, ਅਨੁਸ਼ਕਾ ਸ਼ਰਮਾ ਦੀ ਫ਼ਿਲਮ ‘ਜ਼ੀਰੋ’ ਰਿਲੀਜ਼ ਹੋ ਗਈ ਹੈ। ਫ਼ਿਲਮ ਨੂੰ ਦਰਸ਼ਕਾਂ ਦਾ ਰਲਵਾਂ-ਮਿਲਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਵੀ ਇਹ ਤਿੱਕੜੀ ਫ਼ਿਲਮ ‘ਜਬ ਤਕ ਹੈ ਜਾਂ’ ‘ਚ ਨਜ਼ਰ ਆ ਚੁੱਕੀ ਹੈ। ਹਰ ਕੋਈ ਫ਼ਿਲਮ ‘ਚ ਅਨੁਸ਼ਕਾ ਦੀ ਜੰਮ ਕੇ ਤਾਰੀਫ਼ ਕਰ ਰਿਹਾ ਹੈ।
ਇਸ ਦੇ ਨਾਲ ਹੀ ਫ਼ਿਲਮ ਦੇ ਪ੍ਰਮੋਸ਼ਨ ਵੇਲੇ ਅਨੁਸ਼ਕਾ ਅਤੇ ਕੈਟਰੀਨਾ ਨੇ ਮਿਲ ਕੇ ਖ਼ੂਬ ਮਸਤੀ ਕੀਤੀ ਜਿਸ ਦਾ ਨਤੀਜੇ ਵੱਜੋਂ ਹੁਣ ਦੋਵਾਂ ਦੀ ਚੰਗੀ ਦੋਸਤੀ ਹੋ ਗਈ ਹੈ। ਇਸੇ ਲਈ ਕੈਟਰੀਨਾ ਦਾ ਦਿਲ ਵੀ ਹੁਣ ਅਨੁਸ਼ਕਾ ਤੋਂ ਬਿਨਾ ਨਹੀਂ ਲੱਗਦਾ ਅਤੇ ਉਹ ਪਾਰਟੀ ‘ਚ ਅਨੁਸ਼ਕਾ ਨੂੰ ਜਲਦੀ ਆਉਣ ਦੀ ਗੱਲ ਕਹਿੰਦੀ ਹੈ।
ਹਾਲ ਹੀ ‘ਚ ਕੈਟਰੀਨਾ ਅਤੇ ਅਨੁਸ਼ਕਾ ਨੇ ਪ੍ਰਿਅੰਕਾ ਦੇ ਵਿਆਹ ਦੀ ਰਿਸੈਪਸ਼ਨ ਅਟੈਂਡ ਕੀਤੀ। ਜਿੱਥੇ ਕੈਟਰੀਨਾ ਸਮੇਂ ‘ਤੇ ਪਹੁੰਚ ਗਈ ਜਦੋਂਕਿ ਅਨੁਸ਼ਕਾ ਥੋੜ੍ਹੀ ਦੇਰ ਲੇਟ ਹੋ ਗਈ। ਪਾਰਟੀ ‘ਚ ਅਨੁਸ਼ਕਾ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਕੈਟ ਨੇ ਅਨੁਸ਼ਕਾ ਦੀ ਫੋਟੋ ‘ਤੇ ਕੁਮੈਂਟ ਕੀਤਾ, ‘ਤੁਸੀਂ ਬਹੁਤ ਖੂਬਸੂਰਤ ਲੱਗ ਰਹੀ ਹੀ ਪਰ ਪਾਰਟੀ ‘ਚ ਜਲਦੀ ਆਉਣ ਦੀ ਕੋਸ਼ਿਸ਼ ਕਰਨਾ।’
ਫ਼ਿਲਮ ਦੇ ਪ੍ਰਮੋਸ਼ਨ ਸਮੇਂ ਵੀ ਕੈਟਰੀਨਾ ਨੇ ਅਨੁਸ਼ਕਾ ਦੀ ਤਾਰੀਫ ਕੀਤੀ ਸੀ। ਜਿਸ ਤੋਂ ਸਾਫ ਹੋ ਗਿਆ ਹੈ ਕਿ ਚਮੇਲੀ ਆਪਣੀ ਦੋਸਤ ਅਨੁਸ਼ਕਾ ਨਾਲ ਹੀ ਇੰਜੁਆਏ ਕਰਨਾ ਚਾਹੁੰਦੀ ਹੈ।