Vicky-Katrina Photos: ਲੱਗਦਾ ਹੈ ਕਿ ਕੈਟਰੀਨਾ ਕੈਫ ਨੇ ਐਤਵਾਰ ਨੂੰ ਆਪਣੇ ਪਤੀ ਵਿੱਕੀ ਕੌਸ਼ਲ ਨਾਲ ਚੰਗਾ ਸਮਾਂ ਬਿਤਾਇਆ। ਐਤਵਾਰ ਸ਼ਾਮ ਨੂੰ, ਅਭਿਨੇਤਰੀ ਨੇ ਆਪਣੇ ਇੰਸਟਾਗ੍ਰਾਮ 'ਤੇ ਕੁੱਝ ਸਟੋਰੀਜ਼ ਸ਼ੇਅਰ ਕੀਤੀਆਂ। ਜਿਨ੍ਹਾਂ 'ਚ ਉਹ ਆਪਣੇ ਪਤੀ ਵਿੱਕੀ ਕੌਸ਼ਲ ਨਾਲ ਘਰ ਦੀ ਬਾਲਕੋਨੀ 'ਚ ਰੋਮਾਂਟਿਕ ਹੁੰਦੀ ਨਜ਼ਰ ਆਈ। ਤਸਵੀਰਾਂ 'ਚ ਉਹ ਵਿੱਕੀ ਨਾਲ ਬਾਲਕੋਨੀ 'ਚ ਖੜ੍ਹੀ ਸਮੁੰਦਰ ਦਾ ਨਜ਼ਾਰਾ ਦੇਖ ਰਹੀ ਹੈ ਅਤੇ ਦੂਜੀ ਤਸਵੀਰ 'ਚ ਜੋੜੇ ਨੂੰ ਰੋਮਾਂਟਿਕ ਪਲ ਸ਼ੇਅਰ ਕਰਦੇ ਦੇਖਿਆ ਜਾ ਸਕਦਾ ਹੈ, ਜਿਸ ਨੂੰ ਕੈਟਰੀਨਾ ਨੇ ਦਿਲ ਦਾ ਇਮੋਜੀ ਸ਼ੇਅਰ ਕੀਤਾ ਹੈ। 


ਇਹ ਵੀ ਪੜ੍ਹੋ: ਜਦੋਂ ਛੋਟੇ ਬੱਚੇ ਨੇ ਉਤਾਰੀ ਦਿਲਜੀਤ ਦੋਸਾਂਝ ਦੀ ਨਕਲ, 'ਜੂਨੀਅਰ ਦੋਸਾਂਝ' ਦੀ ਐਕਟਿੰਗ ਦੇਖ ਦਿਲਜੀਤ ਵੀ ਹੋ ਗਏ ਸੀ ਹੈਰਾਨ, ਦੇਖੋ ਵੀਡੀਓ


ਬਾਲਕੋਨੀ ਵਿੱਚ ਪਤਨੀ ਤੇ ਅਦਾਕਾਰਾ ਕੈਟਰੀਨਾ ਨਾਲ ਰੋਮਾਂਟਿਕ ਹੋਏ ਵਿੱਕੀ ਕੌਸ਼ਲ
ਵਿੱਕੀ ਨਾਲ ਫੋਟੋਆਂ ਸਾਂਝੀਆਂ ਕਰਦੇ ਹੋਏ ਕੈਟਰੀਨਾ ਕੈਫ ਨੇ ਸਮਾਈਲੀ ਦੇ ਨਾਲ "ਹਾਇ" ਲਿਖਿਆ, ਜਿਸ ਵਿੱਚ ਉਹ ਕਾਲੇ ਰੰਗ ਦੀ ਸਲੀਵਲੇਸ ਟੀ-ਸ਼ਰਟ ਅਤੇ ਮੈਚਿੰਗ ਕੈਪ ਵਿੱਚ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਇੰਸਟਾਗ੍ਰਾਮ ਸਟੋਰੀਜ਼ 'ਤੇ ਪ੍ਰਸ਼ੰਸਕਾਂ ਨਾਲ ਆਪਣੇ ਰੋਮਾਂਟਿਕ ਪਲਾਂ ਨੂੰ ਸ਼ੇਅਰ ਕੀਤਾ ਹੈ। ਦੱਸ ਦਈਏ ਕਿ ਕੈਟਰੀਨਾ ਜ਼ਿਆਦਾਤਰ ਆਪਣੇ ਮੁੰਬਈ ਦੇ ਘਰ ਦੀ ਬਾਲਕੋਨੀ ਤੋਂ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ।


ਬਾਲੀਵੁੱਡ ਦੇ ਲਵਬਰਡ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਬੀ-ਟਾਊਨ ਵਿੱਚ ਪ੍ਰਸ਼ੰਸਕਾਂ ਦੀ ਪਸੰਦੀਦਾ ਜੋੜੀ ਵਿੱਚੋਂ ਇੱਕ ਹਨ। ਪ੍ਰਸ਼ੰਸਕ ਇਸ ਜੋੜੇ ਦੀਆਂ ਤਾਜ਼ਾ ਤਸਵੀਰਾਂ ਦੇਖਣ ਲਈ ਬੇਤਾਬ ਰਹਿੰਦੇ ਹਨ। ਹੁਣ ਦੋਵਾਂ ਦੇ ਪ੍ਰਸ਼ੰਸਕ ਅਭਿਨੇਤਰੀ ਦੀ ਇਸ ਪੋਸਟ 'ਤੇ ਕਾਫੀ ਪਿਆਰ ਲੁਟਾ ਰਹੇ ਹਨ ਅਤੇ ਉਨ੍ਹਾਂ ਨੂੰ ਸਭ ਤੋਂ ਵਧੀਆ ਜੋੜੀ ਕਹਿ ਰਹੇ ਹਨ।









ਵਿੱਕੀ ਅਤੇ ਕੈਟਰੀਨਾ ਦੀਆਂ ਆਉਣ ਵਾਲੀਆਂ ਫਿਲਮਾਂ
ਵਰਕ ਫਰੰਟ ਦੀ ਗੱਲ ਕਰੀਏ ਤਾਂ ਕੈਟਰੀਨਾ ਕੈਫ ਜਲਦ ਹੀ ਸਲਮਾਨ ਖਾਨ ਨਾਲ ਫਿਲਮ 'ਟਾਈਗਰ 3' 'ਚ ਨਜ਼ਰ ਆਵੇਗੀ। ਫਿਲਮ 'ਚ ਇਮਰਾਨ ਹਾਸ਼ਮੀ ਵੀ ਅਹਿਮ ਭੂਮਿਕਾ 'ਚ ਹੋਣਗੇ। ਇਸ ਦੇ ਨਾਲ ਹੀ ਅਭਿਨੇਤਰੀ ਵਿਜੇ ਸੇਤੂਪਤੀ ਦੇ ਨਾਲ ਸ਼੍ਰੀਰਾਮ ਰਾਘਵਨ ਦੀ ਫਿਲਮ 'ਮੈਰੀ ਕ੍ਰਿਸਮਸ' 'ਚ ਵੀ ਨਜ਼ਰ ਆਵੇਗੀ। ਇਹ ਫਿਲਮ 15 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਵਿੱਕੀ ਕੌਸ਼ਲ 1 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ 'ਸੈਮ ਬਹਾਦਰ' ਵਿੱਚ ਨਜ਼ਰ ਆਉਣਗੇ। ਉਸ ਕੋਲ ਸ਼ਾਹਰੁਖ ਖਾਨ ਨਾਲ ਰਾਜਕੁਮਾਰ ਹਿਰਾਨੀ ਦੀ 'ਡੰਕੀ' ਫਿਲਮ ਵੀ ਹੈ।


ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੀ ਸਲਾਹ ਨਾ ਮੰਨਣ ਦੀ ਵਜ੍ਹਾ ਕਰਕੇ ਦੀਵਾਲੀਆ ਹੋਏ ਸੀ ਕਪਿਲ ਸ਼ਰਮਾ, ਕਮੇਡੀਅਨ ਨੂੰ ਅੱਜ ਵੀ ਹੁੰਦਾ ਪਛਤਾਵਾ