ਹੁਣ ਤਕ ਤਾਂ ਫ਼ਿਲਮ ਦੇ ਸੈੱਟ ਤੋਂ ਸਿਰਫ਼ ਸਲਮਾਨ ਖ਼ਾਨ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਸੀ ਪਰ ਹੁਣ ਕੈਟਰੀਨਾ ਕੈਫ਼ ਦੀ ਤਸਵੀਰ ਵੀ ਆਈ ਹੈ ਜਿਸ ਨੂੰ ਡਾਇਰੈਕਟਰ ਅਲੀ ਅਬਾਸ ਜਫ਼ਰ ਨੇ ਸ਼ੇਅਰ ਕੀਤਾ ਹੈ। ਇਸ ਤਸਵੀਰ ‘ਚ ਕੈਟਰੀਨਾ ‘ਭਾਰਤ’ ਫ਼ਿਲਮ ਦੀ ਕਹਾਣੀ ਪੜ੍ਹਦੀ ਨਜ਼ਰ ਆ ਰਹੀ ਹੈ।
ਸਾਹਮਣੇ ਆਈ ਤਸਵੀਰ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਕੈਟਰੀਨਾ ਕੈਫ ਇਸ ਦੌਰਾਨ ਦਿੱਲੀ ਦੇ ਇੱਕ ਹੋਟਲ ਦੇ ਪੂਲ ਦੇ ਕਿਨਾਰੇ ਬੈਠੀ ਹੈ। ਨਾਲ ਹੀ ਫੋਟੋ ‘ਚ ਉਸ ਦੀ ਦਿੱਖ ਕਾਫੀ ਸਾਦੀ ਹੈ। ਕੈਟ ਨੇ ਗੁਲਾਬੀ ਰੰਗ ਦਾ ਕੁਰਤਾ ਪਾਇਆ ਹੈ, ਵਾਲ ਬੰਨ੍ਹੇ ਹੋਏ ਹਨ। ਫ਼ਿਲਮ ਦੀ ਸ਼ੂਟਿੰਗ ਕਈਂ ਥਾਂਵਾਂ ‘ਤੇ ਹੋ ਚੁੱਕੀ ਹੈ। ‘ਭਾਰਤ’ ‘ਚ ਸਲਮਾਨ-ਕੈਟਰੀਨਾ ਇੱਕ ਵਾਰ ਫਿਰ ਰੋਮਾਂਸ ਕਰਦੇ ਨਜ਼ਰ ਆਉਣਗੇ, ਫ਼ਿਲਮ 2019 ਦੀ ਈਦ ‘ਤੇ ਰਿਲੀਜ਼ ਹੋਣੀ ਹੈ।