KBC 2020: ਅਮਿਤਾਭ ਬੱਚਨ ਨੇ ਲੌਕਡਾਊਨ ਦੌਰਾਨ ਘਰ 'ਚ ਕੀਤਾ ਝਾੜੂ-ਪੋਚਾ, ਖੁਦ ਦੱਸਿਆ ਅਜੇ ਵੀ ਕਰਦੇ ਕੰਮ
ਏਬੀਪੀ ਸਾਂਝਾ | 16 Oct 2020 04:59 PM (IST)
ਕੌਣ ਬਨੇਗਾ ਕਰੋੜਪਤੀ ਦਾ ਵੀਰਵਾਰ ਨੂੰ ਪ੍ਰਸਾਰਿਤ ਕੀਤਾ ਗਿਆ ਐਪੀਸੋਡ ਕਾਫੀ ਦਿਲਚਸਪ ਸੀ। ਦਰਅਸਲ ਇਸ ਐਪੀਸੋਡ ਵਿੱਚ ਅਮਿਤਾਭ ਬੱਚਨ ਨੇ ਲੌਕਡਾਊਨ ਦੌਰਾਨ ਘਰ ਵਿੱਚ ਕੀ ਕੀਤਾ ਇਸ ਬਾਰੇ ਰਾਜ਼ ਜ਼ਾਹਰ ਕੀਤਾ। ਇਸ ਦੌਰਾਨ ਬਿੱਗ ਬੀ ਨੇ ਘਰ 'ਚ ਝਾੜੂ-ਪੋਚਾ ਕੀਤਾ ਸੀ।
ਕੌਣ ਬਨੇਗਾ ਕਰੋੜਪਤੀ ਦਾ ਵੀਰਵਾਰ ਨੂੰ ਪ੍ਰਸਾਰਿਤ ਕੀਤਾ ਗਿਆ ਐਪੀਸੋਡ ਕਾਫੀ ਦਿਲਚਸਪ ਸੀ। ਦਰਅਸਲ ਇਸ ਐਪੀਸੋਡ ਵਿੱਚ ਅਮਿਤਾਭ ਬੱਚਨ ਨੇ ਲੌਕਡਾਊਨ ਦੌਰਾਨ ਘਰ ਵਿੱਚ ਕੀ ਕੀਤਾ ਇਸ ਬਾਰੇ ਰਾਜ਼ ਜ਼ਾਹਰ ਕੀਤਾ। ਇਸ ਦੌਰਾਨ ਬਿੱਗ ਬੀ ਨੇ ਘਰ 'ਚ ਝਾੜੂ-ਪੋਚਾ ਕੀਤਾ ਸੀ। ਪੱਛਮੀ ਬੰਗਾਲ ਦੀ ਮੁਕਾਬਲੇਬਾਜ਼ ਰੂਨਾ ਸਾਹਾ ਅਮਿਤਾਭ ਦੇ ਸਾਹਮਣੇ ਬੈਠੀ ਸੀ। ਰੂਨਾ ਸਾਹਾ ਨੇ ਦੱਸਿਆ ਕਿ ਉਸ ਨੇ ਲੌਕਡਾਊਨ ਵਿੱਚ ਬਹੁਤ ਸਾਰੇ ਘਰੇਲੂ ਕੰਮ ਕੀਤੇ ਹਨ। ਪ੍ਰਿੰਸ ਨਰੂਲਾ ਸਮੇਤ ਪੂਰਾ ਪਰਿਵਾਰ ਵਾਇਰਸ ਨਾਲ ਸ਼ਿਕਾਰ ਕੰਟੈਸਟੈਂਟ ਦੇ ਮੂੰਹੋਂ ਇਹ ਸੁਣਦਿਆਂ, 'ਆਸਕ ਦ ਐਕਸਪਰਟ' ਰਿਚਾ ਅਨਿਰੁਦ ਨੇ ਅਮਿਤਾਭ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੇ ਲੌਕਡਾਊਨ ਵਿੱਚ ਘਰੇਲੂ ਕੰਮ ਵੀ ਕੀਤੇ? ਇਸ ਦੇ ਜਵਾਬ 'ਚ ਬਿੱਗ ਬੀ ਨੇ ਕਿਹਾ, 'ਬਿਲਕੁਲ ... ਮੈਂ ਸਾਰਾ ਕੰਮ ਕੀਤਾ। ਝਾੜੂ ਤੇ ਪੋਚਾ ਵੀ। ਭੋਜਨ ਪਕਾਉਣਾ ਮੈਨੂੰ ਨਹੀਂ ਆਇਆ ਪਰ ਇਸ ਤੋਂ ਸਿਵਾਏ ਸਾਰੇ ਕੰਮ ਕੀਤੇ ਅਤੇ ਅਜੇ ਵੀ ਕਰ ਰਹੇ ਹਾਂ।' ਪਲੇਅਬੈਕ ਗਾਇਕ ਕੁਮਾਰ ਸਾਨੂ ਕੋਰੋਨਾ ਪੌਜ਼ੇਟਿਵ ਬਿੱਗ ਬੀ ਦੀ ਗੱਲ ਸੁਣਨ ਤੋਂ ਬਾਅਦ, ਰਿਚਾ ਨੇ ਕਿਹਾ ਕਿ ਇਸ ਗੱਲ 'ਤੇ ਵਿਸ਼ਵਾਸ ਕਰਨਾ ਮੁਸ਼ਕਲ ਹੈ, ਫਿਰ ਅਮਿਤਾਭ ਨੇ ਕਿਹਾ,' ਹਾਂ, ਮੈਨੂੰ ਪਤਾ ਸੀ ਕਿ ਤੁਸੀਂ ਅਜਿਹਾ ਕਹੋਗੇ, ਪਰ ਮੈਂ ਸੱਚਮੁੱਚ ਕੰਮ ਕੀਤਾ ਹੈ। ਅਮਿਤਾਭ ਨੇ ਕਿਹਾ ਕਿ ਲੌਕਡਾਊਨ ਵਿੱਚ ਘਰੇਲੂ ਕੰਮ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਘਰ 'ਚ ਸਹਾਇਤਾ ਦੀ ਕੀਮਤ ਕਿੰਨੀ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ