ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਤੇ ਸਾਰਾ ਅਲੀ ਖ਼ਾਨ ਦੀ ਫ਼ਿਲਮ ‘ਕੇਦਾਰਨਾਥ’ ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ। ਹਾਲ ਹੀ ‘ਚ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਸੀ ਜਿਸ ਨੂੰ ਔਡੀਅੰਸ ਵੱਲੋਂ ਚੰਗਾ ਹੁੰਗਾਰਾ ਮਿਲਿਆ ਸੀ। ਇਸ ਦੇ ਨਾਲ ਹੀ ਫ਼ਿਲਮ ਨਾਲ ਇੱਕ ਹੋਰ ਵਿਵਾਦ ਜੁੜ ਗਿਆ ਹੈ।




ਟ੍ਰੇਲਰ ਦੇਖਣ ਤੋਂ ਬਾਅਦ ਕੇਦਾਰਨਾਥ ਮੰਦਰ ਦੇ ਪੁਜਾਰੀਆਂ ਨੇ ਇਸ ‘ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਫ਼ਿਲਮ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ। ਕਿਉਂਕਿ ਇਸ ਦੀ ਕਹਾਣੀ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ। ਇਸ ‘ਚ ਲਵ ਜਿਹਾਦ ਜਿਹੀਆਂ ਗੱਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ।



ਟ੍ਰੇਲਰ ‘ਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਲੰਮੇ ਸਮੇਂ ਤੋਂ ‘ਕੇਦਾਰਨਾਥ’ ਦੇ ਟ੍ਰੇਲਰ ਦਾ ਇੰਤਜ਼ਾਰ ਕਰ ਰਹੇ ਸੀ ਪਰ ਜਦੋਂ ਉਨ੍ਹਾਂ ਨੇ ਟ੍ਰੇਲਰ ਦੇਖਿਆ ਤਾਂ ਉਨ੍ਹਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ ਕਿਉਂਕਿ ਉਨ੍ਹਾਂ ਨੂੰ ਲੱਗਿਆ ਸੀ ਕਿ ਸਾਇਦ ਫ਼ਿਲਮ ‘ਚ 2013 ‘ਚ ਆਪਣੇ ਕੁਦਰਤੀ ਕਹਿਰ ਦੀ ਕਹਾਣੀ ਨੂੰ ਦਿਖਾਇਆ ਗਿਆ ਹੋਵੇਗਾ ਪਰ ਅਜਿਹਾ ਕੁਝ ਨਾ ਮਿਲਣ ‘ਤੇ ਉਨ੍ਹਾਂ ਨੇ ਫ਼ਿਲਮ ਦਾ ਵਿਰੋਧ ਸ਼ੁਰੂ ਕਰ ਦਿੱਤਾ।



ਫ਼ਿਲਮ ਦੇ ਨਾਲ ਸੈਫ ਅਲੀ ਖ਼ਾਨ ਦੀ ਧੀ ਸਾਰਾ ਅਲੀ ਆਪਣਾ ਫ਼ਿਲਮੀ ਕਰੀਅਰ ਸ਼ੁਰੂ ਕਰ ਰਹੀ ਹੈ। ਇਸ ਦੇ ਨਾਲ ਉਹ ਰੋਹਿਤ ਸ਼ੈਟੀ ਦੀ ਫ਼ਿਲਮ ‘ਸਿੰਬਾ’ ‘ਚ ਰਣਵੀਰ ਸਿੰਘ ਦੇ ਨਾਲ ਵੀ ਸਕਰੀਨ ‘ਤੇ ਨਜ਼ਰ ਆਵੇਗੀ ਪਰ ਇਸ ਤੋਂ ਪਹਿਲਾਂ ‘ਕੇਦਾਰਨਾਥ’ ਲੋਕਾਂ ਵੱਲੋਂ ਹੋ ਰਹੇ ਇਤਰਾਜ਼ ਨੂੰ ਕਿਵੇਂ ਦੂਰ ਕਰਦੀ ਹੈ ਇਹ ਦੇਖਣਾ ਖਾਸ ਰਹੇਗਾ।