ਮੁੰਬਈ: ਅਦਾਕਾਰ ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖ਼ਾਨ ਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਪਹਿਲੀ ਫ਼ਿਲਮ ‘ਕੇਦਾਰਨਾਥ’ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕਈ ਵਿਵਾਦਾਂ ਨਾਲ ਘਿਰ ਚੁੱਕੀ ਹੈ। ਇਨ੍ਹਾਂ ਵਿਵਾਦਾਂ ਦਾ ਸਾਹਮਣਾ ਕਰਨ ਮਗਰੋਂ ਫ਼ਿਲਮ ਦਸੰਬਰ ਦੇ ਪਹਿਲੇ ਹਫਤੇ ਸਿਨੇਮਾਘਰਾਂ ‘ਚ ਉੱਤਰ ਜਾਵੇਗੀ। ਫ਼ਿਲਮ ਦਾ ਟ੍ਰੇਲਰ ਤੇ ਗਾਣੇ ਫੈਨਸ ਨੂੰ ਖੂਬ ਪਸੰਦ ਆ ਰਹੇ ਹਨ।
ਇੰਨਾ ਹੀ ਨਹੀਂ ਫੈਨਸ ਨੂੰ ਦੋਵਾਂ ਦੈ ਕੈਮਿਸਟ੍ਰੀ ਤੇ ਪਹਿਲੀ ਹੀ ਫ਼ਿਲਮ ‘ਚ ਸਾਰਾ ਦੀ ਐਕਟਿੰਗ ਕਮਾਲ ਲੱਗ ਰਹੀ ਹੈ। ਲੋਕ ਫ਼ਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦਰਸ਼ਕਾਂ ਦੀ ਉਤਸੁਕਤਾ ਨੂੰ ਹੋਰ ਵਧਾਉਣ ਲਈ ਮੇਕਰਸ ਨੇ ‘ਕੇਦਾਰਨਾਥ’ ਦਾ ਚੌਥਾ ਗਾਣਾ ਵੀ ਰਿਲੀਜ਼ ਕਰ ਦਿੱਤਾ ਹੈ।
ਹਾਲ ਹੀ ‘ਚ ਰਿਲੀਜ਼ ਗਾਣੇ ਦਾ ਟਾਇਟਲ ਹੈ ਕਾਫ਼ਿਰਾਨਾ’ ਜਿਸ ‘ਚ ਸਾਰਾ-ਸੁਸ਼ਾਂਤ ਦੀ ਜੋੜੀ ਕਾਫੀ ਚੰਗੀ ਲੱਗ ਰਹੀ ਹੈ। ਇਸ ਗਾਣੇ ਨੂੰ ਸਿੰਗਰ ਅਰੀਜੀਤ ਸਿੰਘ ਨੇ ਗਾਇਆ ਹੈ, ਜਦਕਿ ਇਸ ਦੇ ਬੋਲ ਲਿਖੇ ਨੇ ਅਮਿਤਾਭ ਭਟਾਚਾਰੀਆ ਨੇ। ਇਸ ਪਿਆਰ ਭਰੇ ਗੀਤ ਨੂੰ ਮਿਊਜ਼ਿਕ ਨਾਲ ਸਜਾਇਆ ਹੈ ਅਮਿਤ ਤ੍ਰਿਵੇਦੀ ਨੇ। ਗਾਣੇ ‘ਚ ਸਾਰਾ-ਸੁਸ਼ਾਂਤ ਮਸਤੀ ਕਰਦੇ ਨਜ਼ਰ ਆ ਰਹੇ ਹਨ।
ਗਾਣੇ ਦੀ ਲੋਕੇਸ਼ਨ ਵੀ ਔਡੀਅੰਸ ਨੂੰ ਜ਼ਰੂਰ ਪਸੰਦ ਆਵੇਗੀ। ਫ਼ਿਲਮ ਨੂੰ ਅਭਿਸ਼ੇਕ ਕਪੂਰ ਨੇ ਡਾਇਰੈਕਟ ਕੀਤਾ ਹੈ ਜਿਸ ‘ਚ ਕੇਦਾਰਨਾਥ ‘ਚ ਆਏ ਕੁਦਰਤੀ ਕਹਿਰ ਦੀ ਕਹਾਣੀ ਦੇ ਨਾਲ ਇੱਕ ਪ੍ਰੇਮ ਕਹਾਣੀ ਬਣਦੀ ਦਿਖਾਈ ਗਈ ਹੈ ਜੋ 7 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ।