ਮੁੰਬਈ: ਹੋਲੀ ਦੇ ਦਿਨ ਰਿਲੀਜ਼ ਹੋਈ ਅਕਸ਼ੈ ਕੁਮਾਰ ਦੀ ਫ਼ਿਲਮ ‘ਕੇਸਰੀ’ ਸਾਲ ਦੀ ਵੱਡੀ ਓਪਨਰ ਬਣ ਗਈ ਹੈ। ਇਸ ਫਿਲਮ ਨੇ ਪਹਿਲੇ ਹੀ ਦਿਨ 21.50 ਕਰੋੜ ਰੁਪਏ ਦੀ ਕਮਾਈ ਕੀਤੀ। ਉਮੀਦ ਕੀਤੀ ਜਾ ਰਹੀ ਹੈ ਕਿ ਫ਼ਿਲਮ ਇਸੇ ਹਫਤੇ 100 ਕਰੋੜੀ ਕਲੱਬ ’ਚ ਸ਼ਾਮਲ ਹੋ ਜਾਵੇਗੀ ਪਰ ਇਸ ਦੇ ਨਾਲ ਹੀ ਮੇਕਰਸ ਲਈ ਬੁਰੀ ਖ਼ਬਰ ਵੀ ਹੈ ਕਿ ਫ਼ਿਲਮ ਆਨ-ਲਾਈਨ ਲੀਕ ਹੋ ਗਈ ਹੈ।

ਦੱਸ ਦੇਈਏ ਕਿ ਵੈਬਸਾਈਟ ਤਮਿਲਰਾਕਰਸ ’ਤੇ ‘ਕੇਸਰੀ’ ਦਾ ਐਚਡੀ ਵਰਜਨ ਲੀਕ ਹੋ ਗਿਆ ਹੈ। ਇਸ ਕਾਰਨ ਫਿਲਮ ਦੀ ਮੇਕਰਸ ਨੂੰ ਕਮਾਈ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ। ਫ਼ਿਲਮ ਨੂੰ ਦੁਨੀਆ ਵਿੱਚ 4200 ਸਕਰੀਨਸ ‘ਤੇ ਰਿਲੀਜ਼ ਕੀਤਾ ਗਿਆ ਹੈ। ਪਹਿਲੇ ਹੀ ਦਿਨ ਹਾਊਸ ਫੁੱਲ ਰਿਹਾ ਪਰ ਆਨਲਾਈਨ ਲੀਕ ਹੋਣ ਤੋਂ ਬਾਅਦ ਲੰਬੀਆਂ ਲਾਈਨਾਂ ’ਚ ਕਮੀ ਆ ਸਕਦੀ ਹੈ।

ਇਸ ਫ਼ਿਲਮ ਦੀ ਕਹਾਣੀ 21 ਸਿੱਖਾਂ ‘ਦੀ ਬਹਾਦੁਰੀ ’ਤੇ ਆਧਾਰਿਤ ਹੈ ਜਿਨ੍ਹਾਂ ਸਾਰਾਗੜ੍ਹੀ ਦੀ ਲੜਾਈ ਵਿੱਚ 10 ਹਜ਼ਾਰ ਅਫਗਾਨੀਆਂ ਦਾ ਸਾਹਮਣਾ ਕੀਤਾ ਅਤੇ ਸ਼ਹੀਦੀ ਪ੍ਰਾਪਤ ਕੀਤੀ। ਸਾਰਾਗੜ੍ਹੀ ਦੀ ਲੜਾਈ ’ਤੇ ਬਣੀ ਅਕਸ਼ੈ ਤੇ ਪਰਿਨੀਤੀ ਦੀ ਇਸ ਫ਼ਿਲਮ ਨੂੰ ਆਲੋਚਕਾ ਤੋਂ ਵੀ ਭਰਵਾਂ ਹੁੰਗਾਰਾ ਮਿਲਿਆ ਹੈ।