ਖਾਨ ਭੈਣੀ ਤੇ ਗੁਰਲੇਜ ਅਖਤਰ ਜਦੋਂ ਵੀ ਇਕੱਠੇ ਕੋਈ ਗੀਤ ਗਾਉਂਦੇ ਹਨ, ਤਾਂ ਉਸ ਦੀਆਂ ਧਮਾਲਾਂ ਪੈਂਦੀਆਂ ਹਨ। ਇਨ੍ਹਾਂ ਦੋਵਾਂ ਦੀ ਹਿੱਟ ਜੋੜੀ ਨੇ ਹੁਣ ਤੱਕ ਕਈ ਸੁਪਰਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ। 


ਇਸ ਵਾਰ ਫ਼ਿਰ ਇਨ੍ਹਾਂ ਦੋਵਾਂ ਦੀ ਜੋੜੀ ਧਮਾਲਾਂ ਪਾਉਂਦੀ ਹੋਈ ਨਜ਼ਰ ਆ ਰਹੀ ਹੈ। ਜੀ ਹਾਂ, 12 ਜੁਲਾਈ ਨੂੰ ਗੁਰਲੇਜ ਅਖਤਰ ਤੇ ਖਾਨ ਭੈਣੀ ਦਾ ਗਾਣਾ ਪਟਾਕੇ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਰਿਲੀਜ਼ ਹੋਏ 6 ਦਿਨ ਹੋ ਚੁੱਕੇ ਹਨ, ਪਰ ਹਾਲੇ ਤੱਕ ਇਹ ਗਾਣਾ ਯੂਟਿਊਬ `ਤੇ ਨੰਬਰ 1 ਤੇ ਟਰੈਂਡ ਕਰ ਰਿਹਾ ਹੈ। 





ਇਸ ਗੀਤ ਨੂੰ ਖਾਨ ਭੈਣੀ ਤੇ ਗੁਰਲੇਜ ਅਖਤਰ ਨੇ ਆਪਣੀਆਂ ਮਿੱਠੀਆਂ ਅਵਾਜ਼ਾਂ ਤੇ ਸੁਰਾਂ ਨਾਲ ਸਜਾਇਆ ਹੈ। ਇਹ ਗੀਤ ਸੁਪਰਹਿੱਟ ਹੋ ਚੁੱਕਿਆ ਹੈ ਤੇ ਇਸ ਗੀਤ ਨੂੰ ਹੁਣ ਤੱਕ 90 ਲੱਖ ਤੋਂ ਵੱਧ ਲੋਕ ਯੂਟਿਊਬ `ਤੇ ਦੇਖ ਚੁੱਕੇ ਹਨ। 


ਇਸ ਬਾਰੇ ਸੋਸ਼ਲ ਮੀਡੀਆ `ਤੇ ਪੋਸਟ ਸ਼ੇਅਰ ਕਰਦਿਆਂ ਗੁਰਲੇਜ ਅਖਤਰ ਨੇ ਜਾਣਕਾਰੀ ਦਿਤੀ ਹੈ। ਉਨ੍ਹਾਂ ਇਸ ਸਬੰਧੀ ਇੰਸਟਾਗ੍ਰਾਮ `ਤੇ ਸਟੋਰੀ ਪਾਈ। ਜਿਸ ਵਿੱਚ ਲਿਖਿਆ ਹੋਇਆ ਸੀ ਕਿ ਖਾਨ ਭੈਣੀ ਦਾ ਗੀਤ ਪਟਾਕੇ ਲਗਾਤਾਰ ਛੇਵੇਂ ਦਿਨ 1 ਨੰਬਰ ਤੇ ਕਰ ਰਿਹਾ ਟਰੈਂਡ। 


ਇਹ ਗੀਤ ਹੋਏ ਸੀ 12 ਜੁਲਾਈ ਨੂੰ ਰਿਲੀਜ਼
ਦਸ ਦਈਏ ਕਿ 12 ਜੁਲਾਈ ਕਈ ਗੀਤ ਰਿਲੀਜ਼ ਹੋਏ ਸੀ। ਇਸ ਦਿਨ ਜੌਰਡਨ ਸੰਧੂ ਨੇ ਆਪਣੀ ਐਲਬਮ ਰਿਲੀਜ਼ ਕੀਤੀ। ਇਸ ਦੇ ਨਾਲ ਹੀ ਗਿੱਪੀ ਗਰੇਵਾਲ ਦਾ ਗੀਤ ਮੁਟਿਆਰੇ ਨੀ ਵੀ 12 ਜੁਲਾਈ ਨੂੰ ਰਿਲੀਜ਼ ਹੋਇਆ ਸੀ। ਹਾਲਾਂਕਿ ਮੁਟਿਆਰੇ ਨੀ ਤੇ ਪਟਾਕੇ ਗੀਤ ਇਕੱਠੇ ਰਿਲੀਜ਼ ਹੋਏ। ਖਾਨ ਭੈਣੀ ਦੇ ਗੀਤ ਤੇ 90 ਲੱਖ ਵਿਊਜ਼, ਜਦਕਿ ਗਿੱਪੀ ਗਰੇਵਾਲ ਦੇ ਗੀਤ ਤੇ 96 ਲੱਖ ਵਿਊਜ਼ ਹੋ ਚੁੱਕੇ ਹਨ।   


 


 



ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ


ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ