ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਸੁਰਾਂ ਦੇ ਸਿਕੰਦਰ ਮਰਹੂਮ ਸਰਦੂਲ ਸਿਕੰਦਰ ਹਾਲ ਹੀ ਵਿੱਚ ਇਸ ਫਾਨੀ ਜਗ ਨੂੰ ਅਲਵਿਦਾ ਕਹਿ ਦਿੱਤੀ ਸੀ।ਉਹਨਾਂ ਦੇ ਦਿਹਾਂਤ ਮਗਰੋਂ ਉਨ੍ਹਾਂ ਦੇ ਪ੍ਰਸ਼ੰਸਕਾ ਨੂੰ ਵੱਡਾ ਝਟਕਾ ਲੱਗਾ ਹੈ।ਸਰਦੂਲ ਸਿਕੰਦਰ ਨੂੰ ਚਾਹੁਣ ਵਾਲਿਆਂ ਦੀ ਲਿਸਟ ਕਾਫ਼ੀ ਲੰਬੀ ਹੈ।ਇਨ੍ਹਾਂ ਵਿਚੋਂ ਇੱਕ ਹਨ ਪੰਜਾਬੀ ਗਾਇਕ ਖਾਨ ਸਾਬ੍ਹ, ਜਿਨ੍ਹਾਂ ਨੇ ਸਰਦੂਲ ਸਿਕੰਦਰ ਨੂੰ ਇੱਕ ਗੀਤ ਰਾਹੀਂ ਸ਼ਰਧਾਂਜਲੀ ਦਿੱਤੀ ਹੈ।
ਮਰਹੂਮ ਸਰਦੂਲ ਸਿਕੰਦਰ ਦੀ ਯਾਦ ਵਿੱਚ ਖਾਨ ਸਾਬ੍ਹ ਨੇ ਆਪਣੇ ਸੋਸ਼ਲ ਮੀਡੀਆ ਤੋਂ ਉਨ੍ਹਾਂ ਨੂੰ ਟ੍ਰਿਬਿਊਟ ਦਿੰਦੇ ਹੋਏ ਇੱਕ ਵੀਡੀਓ ਸ਼ੇਅਰ ਕੀਤਾ ਹੈ।ਇਸ ਵੀਡੀਓ ਦੇ 'ਚ ਖਾਨ ਸਾਬ ਨਾਲ ਮਰਹੂਮ ਸਾਬਰ ਕੋਟੀ ਦੇ ਬੇਟੇ ਵਿਲੀਅਮ ਕੋਟੀ ਵੀ ਨਜ਼ਰ ਆਏ। ਦੋਨਾਂ ਨੇ ਮਿਲ ਕੇ ਸਰਦੂਲ ਸਿਕੰਦਰ ਦਾ ਗੀਤ ਗਾਇਆ 'ਤੇ ਉਹਨਾਂ ਨੂੰ ਯਾਦ ਕੀਤਾ।
ਖਾਨ ਸਾਬ੍ਹ ਦੀ ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਤੇ ਇਹ ਵੀਡੀਓ ਇੰਟਰਨੇਟ ਤੇ ਕਾਫੀ ਵਾਇਰਲ ਵੀ ਹੋ ਰਿਹਾ ਹੈ।ਸਰਦੂਲ ਸਿਕੰਦਰ ਦੀ ਅੰਤਿਮ ਯਾਤਰਾ ਵੇਲੇ ਵੀ ਖਾਨ ਸਾਬ ਉੱਥੇ ਮੌਜੂਦ ਸੀ।ਖਾਨ ਸਾਬ੍ਹ ਨੇ ਕਈ ਵਾਰ ਇਹ ਕਿਹਾ ਹੈ ਕਿ ਸਰਦੂਲ ਸਿਕੰਦਰ ਦੀ ਗਾਇਕੀ ਤੋਂ ਕਾਫੀ ਉਹ ਕਾਫੀ ਪ੍ਰਭਾਵਿਤ ਹੈ।