ਮੁੰਬਈ: ਬਿੱਗ ਬੌਸ 13 ‘ਚ ਜਲਦੀ ਹੀ ਔਡੀਅੰਸ ਨੂੰ ਵੱਡਾ ਟਵਿਸਟ ਵੇਖਣ ਨੂੰ ਮਿਲ ਸਕਦਾ ਹੈ। ਪਹਿਲੀ ਵਾਰ ‘ਚ ਘਰ ਅੰਦਰ ਭੇਜੇ ਗਏ ਇਨ੍ਹਾਂ ਸੈਲੇਬਸ ਵਿੱਚੋਂ ਕਿਸ ਨੂੰ ਟਿਕਟ ਟੂ ਫਿਨਾਲੇ ਮਿਲੇਗਾ ਤੇ ਇਸ ਹਫਤੇ ਕੌਣ ਘਰ ਵਿੱਚੋਂ ਬਾਹਰ ਹੋਵੇਗਾ ਇਸ ਲਈ ਫੈਨਸ ਨੂੰ ਇੰਤਜ਼ਾਰ ਕਰਨਾ ਪਵੇਗਾ। ਫਿਲਹਾਲ ਰਿਪੋਰਟਾਂ ਦੀ ਮੰਨੀਏ ਤਾਂ ਦਰਸ਼ਕਾਂ ਨੂੰ ਸ਼ੋਅ ਦੇ ਚੌਥੇ ਹਫਤੇ ਪਹਿਲੀ ਵਾਇਲਡ ਕਾਰਡ ਐਂਟਰੀ ਵੇਖਣ ਨੂੰ ਮਿਲ ਸਕਦੀ ਹੈ। ਘਰ ‘ਚ ਪਹਿਲੀ ਐਂਟਰੀ ਲਈ ਭੋਜਪੁਰੀ ਸਟਾਰ ਖੇਸਰੀ ਲਾਲ ਯਾਦਵ ਦਾ ਨਾਂ ਸਭ ਤੋਂ ਅੱਗੇ ਚੱਲ ਰਿਹਾ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਕੋਈ ਭੋਜਪੁਰੀ ਸਟਾਰ ਸ਼ੋਅ ‘ਚ ਆ ਰਿਹਾ ਹੈ। ਇਸ ਤੋਂ ਪਹਿਲਾਂ ਮਨੋਜ ਤਿਵਾਰੀ, ਰਵੀ ਕਿਸ਼ਨ, ਮੋਨਾਲਿਸਾ ਜਿਹੇ ਸਟਾਰ ਵੀ ਸ਼ੋਅ ‘ਚ ਆਪਣਾ ਜਲਵਾ ਦਿਖਾ ਚੁੱਕੇ ਹਨ। ਬਿੱਗ ਬੌਸ ਦਾ 13ਵਾਂ ਸੀਜ਼ਨ ਵੀ ਲਗਾਤਾਰ ਟੀਆਰਪੀ ਦੀ ਰੇਸ ‘ਚ ਪਿੱਛੇ ਜਾ ਰਿਹਾ ਹੈ। ਅਜਿਹੇ ‘ਚ ਟੀਆਰਪੀ ਲਈ ਸ਼ੋਅ ‘ਚ ਕਿਸੇ ਭੋਜਪੁਰੀ ਸਟਾਰ ਨੂੰ ਐਂਟਰੀ ਦਿੱਤੀ ਜਾ ਸਕਦੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਕੇਸਰੀ ਲਾਲ ਨੂੰ 25 ਅਕਤੂਬਰ ਸ਼ੋਅ ‘ਚ ਐਂਟਰੀ ਮਿਲ ਸਕਦੀ ਹੈ।

Continues below advertisement