ਚੰਡੀਗੜ੍ਹ: ਸ਼੍ਰੀ ਬਰਾੜ ਦਾ ਪ੍ਰੋਜੈਕਟ ਕਿਸਾਨ ਐਂਥਮ 2 ਰਿਲੀਜ਼ ਹੋ ਗਿਆ ਹੈ। ਲੰਬੇ ਸਮੇਂ ਤੋਂ ਇਸ ਗੀਤ ਦਾ ਇੰਤਜ਼ਾਰ ਸੀ। ਇਸ ਗੀਤ ਵਿੱਚ ਮਨਕੀਰਤ ਔਲਖ, ਜੱਸ ਬਾਜਵਾ, ਡੀਜੇ ਫਲੋ, ਅਫਸਾਨਾ ਖਾਨ, ਸ਼ਿਪਰਾ ਗੋਇਲ, ਕਾਰਜ ਰੰਧਾਵਾ, ਬੌਬੀ ਸੰਧੂ, ਇੰਦਰ ਕੌਰ, ਪ੍ਰਧਾਨ ਪਰਧਾਨ, ਗੁਰਜਾਜ਼, ਹੈਪੀ ਰਾਏਕੋਟੀ, ਰੁਪਿੰਦਰ ਹਾਂਡਾ, ਨਿਸ਼ਾਂਨ ਭੁੱਲਰ, ਪਲਵਿੰਦਰ ਟੌਹੜਾ, ਪਵਿਤਰ ਲਸੋਈ, ਹਰਜ ਸੰਧੂ ਤੇ ਦਲਜੀਤ ਚਾਹਲ ਵਰਗੇ ਕਲਾਕਾਰ ਸ਼ਾਮਲ ਹਨ। ਗੀਤ ਦਾ ਮਿਊਜ਼ਿਕ ਫਲੇਮ ਨੇ ਦਿੱਤਾ ਹੈ ਤੇ ਇਸ ਨੂੰ ਸ਼੍ਰੀ ਬਰਾੜ ਨੇ ਲਿਖਿਆ ਹੈ।


ਕਿਸਾਨਾਂ ਨੂੰ ਖੇਤੀ ਕਾਨੂੰਨ ਦੇ ਖਿਲਾਫ ਬੈਠੇ ਕਾਫੀ ਸਮਾਂ ਹੋ ਗਿਆ ਹੈ ਤੇ ਲਗਾਤਾਰ ਇਸ ਅੰਦੋਲਨ 'ਚ ਯੋਗਦਾਨ ਪਾਉਣ ਲਈ ਕਿਸਾਨਾਂ ਦਾ ਸਾਥ ਦੇਣ ਲਈ ਕਲਾਕਾਰ ਇਸ ਵਿੱਚ ਸ਼ਾਮਲ ਹੁੰਦੇ ਆਏ ਹਨ। ਹੁਣ ਫੇਰ ਤੋਂ ਪੰਜਾਬੀ ਕਲਾਕਾਰ ਆਪਣੇ ਗੀਤਾਂ ਰਾਹੀਂ ਅੰਦੋਲਨ 'ਚ ਜੋਸ਼ ਭਰਦੇ ਦਿੱਖ ਰਹੇ ਹਨ। ਪਹਿਲੇ ਗੀਤ ਤੋਂ ਬਾਅਦ ਸ਼੍ਰੀ ਨੂੰ ਕਾਫੀ ਮੁਸ਼ਕਲਾਂ ਦਾ ਸਾਮਣਾ ਕਰਨਾ ਪਿਆ ਸੀ ਪਰ ਹੁਣ ਇਸ ਗੀਤ ਤੋਂ ਬਾਅਦ ਵੀ ਕੁਝ ਅਜਿਹਾ ਹੋਏਗਾ ਇਹ ਦੇਖਣਾ ਹੋਏਗਾ।