ਮੁੰਬਈ: ਕਰਨ ਦੇ ਚੈਟ ਸ਼ੋਅ ‘ਕੌਫ਼ੀ ਵਿਦ ਕਰਨ’ ਦੀ ਸ਼ੁਰੂਆਤ ਕਾਫੀ ਜ਼ਬਰਦਸਤ ਰਹੀ। ਪਹਿਲੇ ਐਪੀਸੋਡ ‘ਚ ਆਲਿਆ ਭੱਟ ਤੇ ਦੀਪਿਕਾ ਪਾਦੁਕੋਣ ਨੂੰ ਗੈਸਟ ਵਜੋਂ ਦੇਖਿਆ ਗਿਆ। ਇੱਥੇ ਦੋਵਾਂ ਨੇ ਖੂਬ ਮਸਤੀ ਕੀਤੀ। ਇਸ ਦੇ ਨਾਲ ਹੀ ਚੁੱਕਿਆ ਆਪਣੇ ਨਾਲ ਜੁੜੇ ਲੋਕਾਂ ਦੀ ਜਿੰਦਗੀ ਦੇ ਰਾਜ ਤੋਂ ਪਰਦਾ ਵੀ। ਆਲਿਆ ਜਿੱਥੇ ਹਾਲ ਹੀ ‘ਚ ਰਣਬੀਰ ਕਪੂਰ ਨੂੰ ਡੇਟ ਕਰ ਰਹੀ ਹੈ ਦੀਪਿਕਾ ਰਣਬੀਰ ਨੂੰ ਡੇਟ ਕਰ ਚੁੱਕੀ ਹੈ। ਇਸ ਸ਼ੋਅ ‘ਚ ਕੀ-ਕੀ ਖੁਲਾਸੇ ਹੋਏ ਅੱਗੇ ਪੜ੍ਹੋ।
  1. ਕਰਨ ਦੀ ਪਾਰਟੀ ‘ਚ ਰਣਵੀਰ-ਰਣਬੀਰ ਦੀ ਧਮਾਲ:
ਕੁਝ ਦਿਨ ਪਹਿਲਾਂ ਹੀ ਕਰਨ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਫੋਟੋ ਪੋਸਟ ਕੀਤੀ ਸੀ ਜਿਸ ‘ਚ ਰਣਵੀਰ-ਰਣਬੀਰ ਨਾਲ ਦੀਪਿਕਾ-ਆਲਿਆ ਤੇ ਆਮਿਰ-ਸ਼ਾਹਰੁਖ ਵੀ ਨਜ਼ਰ ਆਏ। ਦੋਨਾਂ ਐਕਟਰਸ ਨੇ ਦੱਸਿਆ ਕਿ ਕਰਨ ਦੀ ਪਾਰਟੀ ‘ਚ ਸਭ ਨੇ ਖੂਬ ਇੰਜੂਆਏ ਕੀਤਾ ਤੇ ਕਿਸੇ ਤਰ੍ਹਾਂ ਦੀ ਕੋਲਡ ਵਾਈਵ ਨਹੀਂ ਸੀ। ਸਭ ਤੋਂ ਜ਼ਿਆਦਾ ਪਾਰਟੀ ਰਣਵੀਰ-ਰਣਬੀਰ ਨੇ ਇੰਜੂਆਏ ਕੀਤੀ ਸੀ।
  1. ਰਣਬੀਰ ਕਪੂਰ ਸੋਸ਼ਲ ਮੀਡੀਆ ‘ਤੇ:
ਰਣਬੀਰ ਕਪੂਰ ਦਾ ਕਿਸੇ ਵੀ ਸੋਸ਼ਲ ਪਲੇਟਫਾਰਮ ‘ਤੇ ਆਫੀਸ਼ੀਅਲ ਅਕਾਉਂਟ ਨਹੀਂ। ਇਹ ਤਾਂ ਸਭ ਜਾਣਦੇ ਨੇ ਪਰ ਆਲਿਆ ਨੇ ਇਸ ਰਾਜ਼ ਤੋਂ ਪਰਦਾ ਚੁੱਕਦੇ ਹੋਏ ਕਿਹਾ ਕਿ ਰਣਬੀਰ ਸੋਸ਼ਲ ਮੀਡੀਆ ‘ਤੇ ਕਿਸੇ ਹੋਰ ਨਾਂ ਨਾਲ ਐਕਟਿਵ ਹਨ।
  1. ਦੀਪਿਕਾ-ਰਣਵੀਰ ਦਾ ਵਿਆਹ:
ਦੀਪਿਕਾ ਨੂੰ ਸ਼ੋਅ ‘ਤੇ ਉਸ ਦੇ ਤੇ ਰਣਵੀਰ ਦੇ ਵਿਆਹ ਬਾਰੇ ਵੀ ਪੁੱਛਿਆ ਗਿਆ ਜਿਸ ‘ਤੇ ਦੀਪਿਕਾ ਕਾਫੀ ਸ਼ਰਮਾ ਗਈ। ਇਸ ਦੇ ਨਾਲ ਹੀ ਦੀਪਿਕਾ ਨੂੰ ਪੁੱਛਿਆ ਗਿਆ ਕਿ ਕੀ ਰਣਵੀਰ ਵਿਆਹ ਤੋਂ ਬਾਅਦ ਵੀ ਮਾਮਾਜ਼ ਬੁਆਏ ਹੀ ਬਣੇ ਰਹਿਣਗੇ, ਤਾਂ ਦੀਪਿਕਾ ਨੇ ਕਿਹਾ ਕਿ ਰਣਵੀਰ ਕਿੰਨੇ ਵੀ ਵੱਡੇ ਹੋ ਜਾਣ ਦੁਨੀਆ ਸਾਹਮਣੇ ਕਿੰਨੀਆਂ ਹੀ ਸ਼ੈਤਾਨੀਆਂ ਕਰ ਲੈਣ ਪਰ ਉਹ ਹਮੇਸ਼ਾ ਆਪਣੀ ਮੌਮ ਦੇ ਹੀ ਰਹਿਣਗੇ।
  1. ਰਣਵੀਰ ਸਿੰਘ ਬੈਸਟ ਕਿਸਰ:
ਦੀਪਿਕਾ-ਰਣਵੀਰ ਨੂੰ ਔਡੀਅੰਸ ਨੇ ਆਨ-ਸਕਰੀਨ ਕਈ ਫ਼ਿਲਮਾਂ ‘ਚ ਦੇਖਿਆ ਹੋਵੇਗਾ। ਸ਼ੋਅ ‘ਚ ਦੀਪਿਕਾ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਹੋਣ ਵਾਲੇ ਪਤੀ ਯਾਨੀ ਰਣਵੀਰ ਸਿੰਘ ਹੀ ਬੈਸਟ ਕਿਸਰ ਹਨ।
  1. ਆਲਿਆ ਤੇ ਰਣਬੀਰ ਦੀ ਦੋਸਤੀ:
ਕਰਨ ਦੇ ਸ਼ੋਅ ‘ਚ ਸਿਰਫ ਦੀਪਿਕਾ ਹੀ ਨਹੀਂ ਆਲਿਆ ਦੀ ਵੀ ਕਾਫੀ ਲੱਤ ਖਿੱਚੀ ਗਈ। ਆਲਿਆ ਨੂੰ ਕਰਨ ਨੇ ਛੇੜਦੇ ਹੋਏ ਸੋਨਮ ਦੇ ਵਿਆਹ ‘ਚ ਆਲਿਆ-ਰਣਬੀਰ ਦੀ ਤਸਵੀਰ ਬਾਰੇ ਗੱਲ ਕੀਤੀ ਜਿਸ ਬਾਰੇ ਆਲਿਆ ਕੁਝ ਨਹੀਂ ਬੋਲੀ। ਕਰਨ ਚਾਹੁੰਦੇ ਸੀ ਕਿ ਸ਼ੋਅ ‘ਚ ਆਲਿਆ ਆਪਣੇ ਤੇ ਰਣਬੀਰ ਬਾਰੇ ਕੁਝ ਖੁਲਾਸਾ ਕਰੇ। ਦੀਪਿਕਾ ਨੂੰ ਆਲਿਆ ਤੇ ਰਣਬੀਰ ਦੀ ਦੋਸਤੀ ਤੋਂ ਕੋਈ ਪ੍ਰੇਸ਼ਾਨੀ ਵੀ ਨਹੀਂ ਹੈ। ਇਸ ਬਾਰੇ ਵੀ ਦੀਪਿਕਾ ਨੇ ਇਸ ਸ਼ੋਅ ‘ਚ ਗੱਲ ਕੀਤੀ। ਇਸ ਦੇ ਨਾਲ ਹੀ ਦੀਪਿਕਾ ਨੇ ਆਪਣੇ ਅਗਲੇ ਪ੍ਰੋਜੈਕਟ ਬਾਰੇ ਗੱਲ ਕਰਦੇ ਕਿਹਾ ਕਿ ਉਹ ਸਲਮਾਨ ਖ਼ਾਨ ਨਾਲ ਨਹੀਂ ਸਗੋਂ ਆਮਿਰ ਖ਼ਾਨ ਨਾਲ ਫ਼ਿਲਮ ‘ਚ ਨਜ਼ਰ ਆਉਣਾ ਚਾਹੁੰਦੀ ਹੈ।