Jazzy B Yudhvir Manak New Album: ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਆਪਣੇ ਸਮੇਂ ਦੇ ਟੌਪ ਗਾਇਕ ਰਹੇ ਹਨ। ਉਨ੍ਹਾਂ ਦੇ ਗਾਣੇ ਅੱਜ ਵੀ ਲੋਕਾਂ ਵੱਲੋਂ ਪਸੰਦ ਕੀਤੇ ਜਾਂਦੇ ਹਨ। ਇਹ ਵੀ ਸਭ ਨੂੰ ਪਤਾ ਹੈ ਕਿ ਪੰਜਾਬੀ ਗਾਇਕ ਜੈਜ਼ੀ ਬੀ ਮਾਣਕ ਨੂੰ ਆਪਣਾ ਉਸਤਾਦ ਮੰਨਦੇ ਹਨ। ਹੁਣ ਜੈਜ਼ੀ ਬੀ ਦੀ ਨਵੀਂ ਐਲਬਮ ਦਾ ਐਲਾਨ ਹੋਇਆ ਹੈ। ਇਸ ਐਲਬਮ ਵਿੱਚ ਯੁੱਧਵੀਰ ਮਾਣਕ ਵੀ ਗਾਇਕੀ ਦੇ ਜੌਹਰ ਵਿਖਾਉਂਦਾ ਨਜ਼ਰ ਆਵੇਗਾ।   

  


ਇਹ ਵੀ ਪੜ੍ਹੋ: ਦੂਜੀ ਵਾਰ ਮਾਪੇ ਬਣੇ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ, ਅਦਾਕਾਰਾ ਨੇ ਬੇਟੇ ਨੂੰ ਦਿੱਤਾ ਜਨਮ


ਇਸ ਐਲਬਮ ਦਾ ਪੋਸਟਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। ਜਿਸ ਦਾ ਨਾਮ ਹੈ 'ਉਸਤਾਦ ਜੀ ਕਿੰਗ ਫੋਰਐਵਰ'। ਇਸ ਐਲਬਮ ਨੂੰ ਜੈਜ਼ੀ ਬੀ ਰਿਕਾਰਡਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਣਾ ਹੈ। ਐਲਬਮ ਕਦੋਂ ਰਿਲੀਜ਼ ਹੋਵੇਗੀ, ਫਿਲਹਾਲ ਇਸ ਦਾ ਐਲਾਨ ਨਹੀਂ ਕੀਤਾ ਗਿਆ ਹੈ, ਪਰ ਇਹ ਤੈਅ ਹੈ ਕਿ ਇਹ ਐਲਬਮ ਇਸੇ ਸਾਲ ਰਿਲੀਜ਼ ਹੋਵੇਗੀ। ਐਲਬਮ ਦੇ ਪੋਸਟਰ ਦੀ ਗੱਲ ਕਰੀਏ ਤਾਂ ਇਹ ਤਾਸ਼ ਦੇ ਪੱਤੇ ਦੇ ਕਿੰਗ ਕਾਰਡ ਦੀ ਤਸਵੀਰ ਹੈ, ਜਿਸ 'ਤੇ ਕੁਲਦੀਪ ਮਾਣਕ ਉੱਪਰ ਤੇ ਹੇਠਾਂ ਜੈਜ਼ੀ ਬੀ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਹਨ। ਇਸ ਐਲਬਮ ਰਾਹੀਂ ਜੈਜ਼ੀ ਬੀ ਮਾਣਕ ਸਾਬ੍ਹ ਨੂੰ ਸ਼ਰਧਾਂਜਲੀ ਦੇਣ ਜਾ ਰਹੇ ਹਨ।









ਮਾਣਕ ਨੂੰ ਉਸਤਾਦ ਮੰਨਦੇ ਹਨ ਜੈਜ਼ੀ ਬੀ
ਦੱਸ ਦਈਏ ਕਿ ਜੈਜ਼ੀ ਬੀ ਕੁਲਦੀਪ ਮਾਣਕ ਨੂੰ ਆਪਣਾ ਉਸਤਾਦ ਮੰਨਦੇ ਹਨ। ਉਨ੍ਹਾਂ ਨੇ ਗਾਇਕੀ ਦੇ ਗੁਰ ਤੇ ਬਰੀਕੀਆਂ ਮਾਣਕ ਸਾਬ੍ਹ ਤੋਂ ਸਿੱਖੀਆਂ ਅਤੇ ਜਦੋਂ ਤੋਂ ਜੈਜ਼ੀ ਬੀ ਦਾ ਕਰੀਅਰ ਸ਼ੁਰੂ ਹੋਇਆ, ਉਦੋਂ ਤੋਂ ਹੀ ਉਹ ਉਨ੍ਹਾਂ ਦਾ ਆਦਰ ਮਾਣ ਕਰਦੇ ਆ ਰਹੇ ਹਨ ਅਤੇ ਹਾਲੇ ਵੀ ਉਹ ਉਸੇ ਤਰ੍ਹਾਂ ਬਰਕਰਾਰ ਹੈ। ਇਹੀ ਨਹੀਂ ਜੈਜ਼ੀ ਬੀ ਨੇ ਯੁੱਧਵੀਰ ਮਾਣਕ ਦੀ ਵੀ ਪੰਜਾਬੀ ਇੰਡਸਟਰੀ 'ਚ ਸੈੱਟ ਹੋਣ 'ਚ ਮਦਦ ਕੀਤੀ, ਪਰ ਕਿਸਮਤ ਨੇ ਉਸ ਦਾ ਸਾਥ ਨਹੀਂ ਦਿੱਤਾ ਅਤੇ ਯੁੱਧਵੀਰ ਆਪਣੇ ਪਿਤਾ ਵਰਗਾ ਨਾਮ ਤੇ ਸ਼ੋਹਰਤ ਹਾਸਲ ਨਾ ਕਰ ਸਕਿਆ। 


ਇਹ ਵੀ ਪੜ੍ਹੋ: ਗਿੱਪੀ ਗਰੇਵਾਲ ਤੇ ਜੈਸਮੀਨ ਸੈਂਡਲਾਸ ਦੀ ਆਵਾਜ਼ ;ਚ ਰਿਲੀਜ਼ ਹੋਇਆ 'ਜੱਟ ਨੂੰ ਚੁੜੈਲ ਟੱਕਰੀ' ਦਾ ਨਵਾਂ ਗਾਣਾ '90-90', ਦੇਖੋ