ਮੁੰਬਈ: ਸੁਰਾਂ ਦੀ ਕੋਇਲ ਹਿੰਦੀ ਗਾਇਕਾ ਲਤਾ ਮੰਗੇਸ਼ਕਰ ਨਾ ਸਿਰਫ ਦੇਸ਼ ਸਗੋਂ ਪੂਰੀ ਦੁਨੀਆ ‘ਚ ਆਪਣੀ ਆਵਾਜ਼ ਕਰਕੇ ਜਾਣੀ ਜਾਂਦੀ ਹੈ। ਇਸ ‘ਚ ਕੋਈ ਸ਼ੱਕ ਨਹੀ ਕਿ ਲਤਾ ਮੰਗੇਸ਼ਕਰ ਉਨ੍ਹਾਂ ਗਾਇਕਾਂ ਚੋਂ ਇੱਕ ਹੈ ਜਿਸ ਨੇ ਦੇਸ਼ ਦਾ ਨਾਂ ਉੱਚਾ ਕੀਤਾ ਹੈ। 28 ਸਤੰਬਰ 2019 ਨੂੰ ਲਤਾ ਮੰਗੇਸ਼ਕਰ 90 ਸਾਲ ਦੀ ਹੋਣ ਜਾ ਰਹੀ ਹੈ। ਇਸ ਮੌਕੇ ਭਾਰਤ ਸਰਕਾਰ ਉਨ੍ਹਾਂ ਨੂੰ ਸਨਮਾਨਿਤ ਕਰਨ ਦੀ ਯੋਜਨਾ ਬਣਾ ਰਹੀ ਹੈ।
ਖ਼ਬਰਾਂ ਹਨ ਕਿ ਇਸ ਮੌਕੇ ਲਤਾ ਨੂੰ ‘ਡਾਟਰ ਆਫ਼ ਦ ਨੇਸ਼ਨ’ ਟਾਈਟਲ ਨਾਲ ਨਵਾਜਿਆ ਜਾਵੇਗਾ। ਪਿਛਲੇ ਸੱਤ ਦਹਾਕਿਆਂ ਤੋਂ ਸੰਗੀਤ ਦੀ ਦੁਨੀਆ ‘ਚ ਆਪਣੇ ਯੋਗਦਾਨ ਦੇ ਲਈ ਲਤਾ ਨੂੰ ਇਸ ਟਾਈਟਲ ਨਾਲ ਸਨਮਾਨਿਤ ਕੀਤਾ ਜਾਵੇਗਾ।
ਲਤਾ ਮੰਗੇਸ਼ਕਰ ਨੇ 40 ਦੇ ਦਹਾਕੇ ਤੋਂ ਹੀ ਫ਼ਿਲਮਾਂ ‘ਚ ਗਾਉਣਾ ਸ਼ੁਰੂ ਕਰ ਦਿੱਤਾ ਸੀ। ਸ਼ੰਕਰ-ਜੈਕਿਸ਼ਨ, ਨੌਸ਼ਾਦ ਤੇ ਐਸਡੀ ਬਰਮਨ ਦੇ ਲਈ ਉਨ੍ਹਾਂ ਨੇ ਕਰੀਅਰ ਦੀ ਸ਼ੁਰੂਆਤ ‘ਚ ਹੀ ਖੂਬ ਗੀਤ ਗਾਏ। ਕਿਸ਼ੋਰ ਕੁਮਾਰ, ਮੁਹਮੰਦ ਰਫੀ, ਮੰਨਾ ਡੇ ਜਿਹੇ ਗਾਇਕਾਂ ਦੇ ਨਾਲ ਉਨ੍ਹਾਂ ਦੇ ਡੂਇਟ ਗੀਤ ਅੱਜ ਵੀ ਲੋਕ ਸੁਣਨਾ ਪਸੰਦ ਕਰਦੇ ਹਨ।
ਲਤਾ ਮੰਗੇਸ਼ਰ ਨੂੰ ਸਾਲ 1969 ‘ਚ ਪਦਮਭੂਸ਼ਣ, 1989 ‘ਚ ਦਾਦਾ ਸਾਹਿਬ ਫਾਲਕੇ ਐਵਾਰਡ, 1999 ‘ਚ ਪਦਮ ਵਿਭੂਸ਼ਣ ਅਤੇ ਸਾਲ 2001 ‘ਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। ਲਤਾ ਵਿਦੇਸ਼ਾਂ ‘ਚ ਵੀ ਕਈ ਕਾਨਸਰਟ ‘ਚ ਪ੍ਰਫਾਰਮ ਕਰ ਚੁੱਕੀ ਹੈ।
ਲਤਾ ਮੰਗੇਸ਼ਕਰ ਦੇ 90ਵੇਂ ਜਨਮ ਦਿਨ ‘ਤੇ ਕੇਂਦਰ ਸਰਕਾਰ ਦਵੇਗੀ ਖਾਸ ਤੋਹਫ਼ਾ
ਏਬੀਪੀ ਸਾਂਝਾ
Updated at:
07 Sep 2019 02:45 PM (IST)
ਸੁਰਾਂ ਦੀ ਕੋਇਲ ਹਿੰਦੀ ਗਾਇਕਾ ਲਤਾ ਮੰਗੇਸ਼ਕਰ ਨਾ ਸਿਰਫ ਦੇਸ਼ ਸਗੋਂ ਪੂਰੀ ਦੁਨੀਆ ‘ਚ ਆਪਣੀ ਆਵਾਜ਼ ਕਰਕੇ ਜਾਣੀ ਜਾਂਦੀ ਹੈ। ਇਸ ‘ਚ ਕੋਈ ਸ਼ੱਕ ਨਹੀ ਕਿ ਲਤਾ ਮੰਗੇਸ਼ਕਰ ਉਨ੍ਹਾਂ ਗਾਇਕਾਂ ਚੋਂ ਇੱਕ ਹੈ ਜਿਸ ਨੇ ਦੇਸ਼ ਦਾ ਨਾਂ ਉੱਚਾ ਕੀਤਾ ਹੈ। 28 ਸਤੰਬਰ 2019 ਨੂੰ ਲਤਾ ਮੰਗੇਸ਼ਕਰ 90 ਸਾਲ ਦੀ ਹੋਣ ਜਾ ਰਹੀ ਹੈ।
- - - - - - - - - Advertisement - - - - - - - - -