Divya Bharti Doppelganger: ਦਿਵਯਾ ਭਾਰਤੀ 90 ਦੇ ਦਹਾਕਿਆਂ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਰਹੀ ਸੀ। ਉਸ ਨੇ 5 ਸਾਲ ਦੇ ਆਪਣੇ ਛੋਟੇ ਜਿਹੇ ਕਰੀਅਰ 'ਚ ਬਾਲੀਵੁੱਡ ਫਿਲਮ ਇੰਡਸਟਰੀ ਨੂੰ ਸ਼ਾਨਦਾਰ ਤੇ ਦਮਦਾਰ ਫਿਲਮਾਂ ਦਿੱਤੀਆਂ। ਪਰ ਬਦਕਿਸਮਤੀ ਨਾਲ ਦਿਵਯਾ ਮਹਿਜ਼ 19 ਸਾਲ ਦੀ ਉਮਰ 'ਚ ਹੀ ਦੁਨੀਆ ਤੋਂ ਰੁਖਸਤ ਹੋ ਗਈ ਸੀ। ਪਰ ਉਹ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਵਿੱਚ ਅੱਜ ਵੀ ਜ਼ਿੰਦਾ ਹੈ। 


ਇਹ ਵੀ ਪੜ੍ਹੋ: ਬੱਬੂ ਮਾਨ ਨੇ ਪੁਰਾਣੇ ਦਿਨਾਂ ਦੀ ਵੀਡੀਓ ਕੀਤੀ ਸ਼ੇਅਰ, 2010 'ਚ ਵੀ ਪੰਜਾਬ 'ਚ ਇੰਜ ਹੀ ਆਇਆ ਸੀ ਹੜ੍ਹ






ਇਸ ਦਰਮਿਆਨ ਸੋਸ਼ਲ ਮੀਡੀਆ 'ਤੇ ਇੱਕ ਲੜਕੀ ਕਾਫੀ ਜ਼ਿਆਦਾ ਮਸ਼ਹੂਰ ਹੋ ਰਹੀ ਹੈ। ਇਸ ਦੀ ਸ਼ਕਲ ਹੂ-ਬ-ਹੂ ਦਿਵਯਾ ਭਾਰਤੀ ਦੇ ਨਾਲ ਮਿਲਦੀ ਹੈ। ਇਸ ਲੜਕੀ ਦਾ ਨਾਮ ਨਿਕੀਤਾ ਸ਼ਰਮਾ ਹੈ, ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਦੇਖ ਕੇ ਅਸਲੀ ਤੇ ਨਕਲੀ ਦਿਵਯਾ 'ਚ ਪਛਾਣ ਕਰਨਾ ਕਾਫੀ ਔਖਾ ਹੈ। ਇਹ ਲੜਕੀ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਪੋਸਟਾਂ ਨਾਲ ਲੋਕਾਂ ਨੂੰ ਦਿਵਯਾ ਭਾਰਤੀ ਦੀ ਯਾਦ ਦਿਵਾਉਂਦੀ ਰਹਿੰਦੀ ਹੈ। ਦੇਖੋ ਇਹ ਵੀਡੀਓ:






ਦੱਸ ਦਈਏ ਕਿ ਦਿਵਯਾ ਭਾਰਤੀ ਦੀ ਹਮਸ਼ਕਲ ਦੇ ਇੰਸਟਾਗ੍ਰਾਮ 'ਤੇ 33 ਹਜ਼ਾਰ ਫਾਲੋਅਰਜ਼ ਹਨ, ਜੋ ਕਿ ਉਸ ਦੀਆਂ ਪੋਸਟਾਂ ਨੂੰ ਬੇਹੱਦ ਪਿਆਰ ਕਰਦੇ ਹਨ। ਕਾਬਿਲੇਗ਼ੌਰ ਹੈ ਕਿ ਦਿਵਯਾ ਭਾਰਤੀ 90 ਦੇ ਦਹਾਕਿਆਂ 'ਚ ਐਕਟਿੰਗ ਦੀ ਦੁਨੀਆ 'ਚ ਆਈ ਸੀ। ਉਸ ਨੇ 5 ਸਾਲ ਦੇ ਆਪਣੇ ਕਰੀਅਰ 'ਚ ਸੈਂਕੜੇ ਫਿਲਮਾਂ 'ਚ ਕੰਮ ਕੀਤਾ, ਪਰ 5 ਅਪ੍ਰੈਲ 1993 ਨੂੰ ਉਸ ਦੀ ਆਪਣੇ ਫਲੈਟ ਦੀ ਪੰਜਵੀ ਮੰਜ਼ਲ ਤੋਂ ਡਿੱਗ ਕੇ ਦਰਦਨਾਕ ਮੌਤ ਹੋ ਗਈ ਸੀ।


ਇਹ ਵੀ ਪੜ੍ਹੋ: 'ਦੇਸ਼ ਦਾ ਨਾਮ ਖਰਾਬ ਕਰ ਰਹੀ ਹੈ', ਬਜ਼ੁਰਗ ਦੇ ਨਸੀਹਤ ਦੇਣ 'ਤੇ ਭੜਕੀ ਉਰਫੀ ਜਾਵੇਦ, ਬੋਲੀ- 'ਤੇਰੇ ਪਿਓ ਦਾ ਕੀ ਜਾਂਦਾ'