Gurdas Maan Canada Show Canceled: ਪੰਜਾਬੀ ਸਿੰਗਰ ਗੁਰਦਾ ਮਾਨ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਨ੍ਹਾਂ ਦੀ ਪੂਰੀ ਦੁਨੀਆ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਮਾਨ ਪਿਛਲੇ ਤਕਰੀਬਨ 4 ਦਹਾਕਿਆਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਦੇ ਗਾਏ ਹੋਏ ਪੁਰਾਣੇ ਗਾਣੇ ਅੱਜ ਵੀ ਹਰ ਪਾਰਟੀ ਤੇ ਫੰਕਸ਼ਨ ਦੀ ਸ਼ਾਨ ਹਨ।
ਇਹ ਵੀ ਪੜ੍ਹੋ: ਆਲੀਆ ਭੱਟ ਦੀ ਧੀ ਰਾਹਾ ਕਪੂਰ ਦੀ ਪਹਿਲੀ ਝਲਕ ਆਈ ਸਾਹਮਣੇ, ਮਿੰਟਾਂ 'ਚ ਵਾਇਰਲ ਹੋਈ ਰਾਹਾ ਦੀ ਕਿਊਟ ਵੀਡੀਓ
ਇਸ ਦਰਮਿਆਨ ਗੁਰਦਾਸ ਮਾਨ ਦੇ ਫੈਨਜ਼ ਲਈ ਇੱਕ ਨਿਰਾਸ਼ਾਜਨਕ ਖਬਰ ਸਾਹਮਣੇ ਆ ਰਹੀ ਹੈ। ਗੁਰਦਾਸ ਮਾਨ ਦਾ ਕੈਨੇਡਾ 'ਚ 'ਅੱਖੀਆਂ ਉਡੀਕਦੀਆਂ' ਨਾਮ ਦਾ ਲਾਈਵ ਕੰਸਰਟ ਹੋਣਾ ਸੀ, ਪਰ ਹੁਣ ਮਾਨ ਸਾਬ੍ਹ ਦੇ ਕੈਨੇਡਾ 'ਚ ਵੱਸਦੇ ਫੈਨਜ਼ ਦੀਆਂ ਅੱਖੀਆਂ ਉਨ੍ਹਾਂ ਨੂੰ ਉਡੀਕਦੀਆਂ ਹੀ ਰਹਿ ਜਾਣਗੀਆਂ, ਕਿਉਂਕਿ ਗਾਇਕ ਦਾ ਕੈਨੇਦਾ ਟੂਰ ਰੱਦ ਹੋ ਗਿਆ ਹੈ।
ਇਹ ਹੈ ਵਜ੍ਹਾ
ਪੀਟੀਆਈ ਨੇ ਆਪਣੇ ਐਕਸ (ਪਹਿਲਾਂ ਟਵਿੱਟਰ) ਅਕਾਊਂਟ 'ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਦਰਅਸਲ, ਗੁਰਦਾਸ ਮਾਨ ਦਾ ਕੈਨੇਡਾ ਟੂਰ ਭਾਰਤ ਤੇ ਕੈਨੇਡਾ ਵਿਚਾਲੇ ਚੱਲ ਰਹੇ ਵਿਵਾਦ ਕਾਰਨ ਰੱਦ ਹੋਇਆ ਹੈ। ਇਸ ਬਾਰੇ ਗੁਰਦਾਸ ਮਾਨ ਦੀ ਟੀਮ ਦਾ ਅਧਿਕਾਰਤ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ''ਸਾਨੂੰ ਇਹ ਦੱਸਦੇ ਹੋਏ ਅਫਸੋਸ ਹੈ ਕਿ ਗੁਰਦਾਸ ਮਾਨ ਦਾ ਇਸ ਮਹੀਨੇ ਹੋਣ ਵਾਲਾ ‘ਅਖੀਆਂ ਉਦੀਕਦੀਆਂ’ ਕੈਨੇਡਾ ਦਾ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ। ਅਸੀਂ ਸਮਝਦੇ ਹਾਂ ਕਿ ਇਹ ਖਬਰ ਉਸਦੇ ਬਹੁਤ ਸਾਰੇ ਪ੍ਰਸ਼ੰਸਕਾਂ ਲਈ ਨਿਰਾਸ਼ਾਜਨਕ ਹੋ ਸਕਦੀ ਹੈ ਅਤੇ ਅਸੀਂ ਕਿਸੇ ਵੀ ਅਸੁਵਿਧਾ ਲਈ ਦਿਲੋਂ ਮੁਆਫੀ ਚਾਹੁੰਦੇ ਹਾਂ,” ਗੁਰਜੀਤ ਬੱਲ ਪ੍ਰੋਡਕਸ਼ਨ ਨੇ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਕਿਹਾ।
ਕਾਬਿਲੇਗ਼ੌਰ ਹੈ ਕਿ ਗੁਰਦਾਸ ਮਾਨ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ। ਉਹ ਪਿਛਲੇ 4 ਦਹਾਕਿਆਂ ਤੋਂ ਇੰਡਸਟਰੀ 'ਚ ਐਕਟਿਵ ਹਨ। ਦੂਜੇ ਪਾਸੇ, ਗੱਲ ਕਰੀਏ ਭਾਰਤ-ਕੈਨੇਡਾ ਵਿਵਾਦ ਦੀ ਤਾਂ ਖਾਲਿਸਤਾਨੀ ਪੱਖੀ ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡਾ ਭਾਰਤ ਤੋਂ ਖਫਾ ਹੈ। ਹਾਲੇ ਤੱਕ ਇਸ ਵਿਵਾਦ 'ਤੇ ਦੋਵੇਂ ਦੇਸ਼ਾਂ ਵਿਚਕਾਰ ਕੋਈ ਸਮਝੋਤਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ।