ਤਲਾਕ ਮਗਰੋਂ ਮੁੜ ਇੱਕਠੇ ਨਜ਼ਰ ਆਉਣਗੇ ਅਰਬਾਜ਼ ਤੇ ਮਲਾਇਕਾ
ਏਬੀਪੀ ਸਾਂਝਾ | 04 Mar 2019 04:41 PM (IST)
ਮੁੰਬਈ: ਐਕਟਰ ਅਰਬਾਜ਼ ਖ਼ਾਨ ਤੇ ਬਾਲੀਵੁੱਡ ਆਈਟਮ ਗਰਲ ਮਲਾਇਕਾ ਅਰੋੜਾ ਨੂੰ ਵੱਖ ਹੋਇਆਂ ਕਾਫੀ ਸਮਾਂ ਬੀਤ ਚੁੱਕਿਆ ਹੈ। ਇਸ ਦੇ ਨਾਲ ਹੀ ਦੋਵੇਂ ਆਪੋ ਆਪਣੀ ਜ਼ਿੰਦਗੀ ‘ਚ ਵੀ ਅੱਗੇ ਵਧ ਚੁੱਕੇ ਹਨ। ਜਿੱਥੇ ਦੋਵੇਂ ਵੱਖ ਹਨ, ਉੱਥੇ ਹੀ ਦੋਵੇਂ ਆਪਣੇ ਪ੍ਰੋਫੈਸ਼ਨ ਦੇ ਚੱਲਦਿਆਂ ਇੱਕ-ਦੂਜੇ ਨਾਲ ਇੱਕ ਹੀ ਮੰਚ ‘ਤੇ ਸ਼ੋਅ ਨੂੰ ਜੱਜ ਕਰਦੇ ਨਜ਼ਰ ਆ ਸਕਦੇ ਹਨ। ਜੀ ਹਾਂ, ਖ਼ਬਰਾਂ ਨੇ ਕਿ ਅਰਬਾਜ਼ ਤੇ ਮਲਾਇਕਾ ਜਲਦੀ ਹੀ ਡਾਂਸ ਦੇ ਸ਼ੋਅ ‘ਨੱਚ ਬਲੀਏ’ ‘ਤੇ ਜੱਜ ਵਜੋਂ ਨਜ਼ਰ ਆ ਸਕਦੇ ਹਨ। ਖ਼ਬਰਾਂ ਤਾਂ ਇਹ ਵੀ ਹਨ ਕਿ ਇਸ ਵਾਰ ਸ਼ੋਅ ‘ਚ ਐਕਸ ਲਵ ਬਰਡਸ ਨੂੰ ਜੋੜੀਆਂ ਵਜੋਂ ਲਿਆ ਜਾਵੇਗਾ ਜੋ ਔਡੀਅੰਸ਼ ਨੂੰ ਐਂਟਰਟੇਨ ਕਰਨਗੀਆਂ। ਸ਼ੋਅ ਦੇ ਪ੍ਰੋਡਿਊਸਰਾਂ ਦਾ ਕਹਿਣਾ ਹੈ ਕਿ ਸ਼ੋਅ ਦੇ ਕੰਸੈਪਟ ਦੇ ਮੁਤਾਬਕ ਇਸ ਵਾਰ ਅਰਬਾਜ਼ ਤੇ ਮਲਾਇਕਾ ਤੋਂ ਵਧੀਆ ਜੱਜ ਉਨ੍ਹਾਂ ਲਈ ਕੋਈ ਹੋਰ ਨਹੀਂ ਹੋ ਸਕਦਾ। ਬੀ-ਟਾਊਨ ‘ਚ ਚਰਚੇ ਹਨ ਕਿ ਅਰਬਾਜ਼ ਨੇ ਤਾਂ ਸ਼ੋਅ ਲਈ ਹਾਮੀ ਭਰ ਦਿੱਤੀ ਹੈ ਪਰ ਮਲਾਇਕਾ ਅਜੇ ਵੀ ਸੋਚ ਰਹੀ ਹੈ ਕਿ ਉਹ ਸ਼ੋਅ ਨੂੰ ਹਾਂ ਕਰੇ ਜਾਂ ਨਾਂਹ।