ਫਿੱਟ ਰਹਿਣ ਲਈ ਇਹ ਕੁਝ ਕਰਦੀ ਮਲਾਇਕਾ ਅਰੋੜਾ, ਵੇਖੋ ਵੀਡੀਓ
ਏਬੀਪੀ ਸਾਂਝਾ | 18 Dec 2018 03:49 PM (IST)
ਮੁੰਬਈ: ਮਲਾਇਕਾ ਅਰੋੜਾ ਇੰਡਸਟਰੀ ‘ਚ ਆਪਣੇ ਜ਼ਬਰਦਸਤ ਫਿੱਗਰ ਤੇ ਫਿੱਟ ਬੌਡੀ ਕਰਕੇ ਕਾਫੀ ਫੇਮਸ ਹੈ। ਅੱਜਕੱਲ੍ਹ ਉਹ ਅਰਜੁਨ ਕਪੂਰ ਨਾਲ ਆਪਣੇ ਪਿਆਰ ਨੂੰ ਲੈ ਕੇ ਸੁਰਖੀਆਂ ‘ਚ ਹੈ। ਦੋਵੇਂ ਇੱਕ-ਦੂਜੇ ਨਾਲ ਸਮਾਂ ਬਿਤਾਉਂਦੇ ਨਜ਼ਰ ਆਉਂਦੇ ਹਨ। ਹੁਣ ਇੱਕ ਵਾਰ ਫੇਰ ਮਲਾਇਕਾ ਸੁਰਖੀਆਂ ‘ਚ ਆਈ ਹੈ ਪਰ ਆਪਣੇ ਅਫੇਅਰ ਨੂੰ ਲੈ ਕੇ ਨਹੀਂ ਸਗੋਂ ਵੀਡੀਓ ਨੂੰ ਲੈ ਕੇ। ਇਸ ਵੀਡੀਓ ‘ਚ ਮਲਾਇਕਾ ਜਿੰਮ ‘ਚ ਮਿਹਨਤ ਕਰਦੀ ਨਜ਼ਰ ਆ ਰਹੀ ਹੈ। ਉਹ ਸਹਾਰੇ ਨਾਲ ਬੈਕ ਫਲਿਪ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ‘ਚ ਮਲਾਇਕਾ ਜੋ ਵਰਕਆਉਟ ਕਰ ਰਹੀ ਹੈ, ਉਹ ਅਸਾਨ ਨਹੀਂ। ਸੋਸ਼ਲ ਮੀਡੀਆ ‘ਤੇ ਸ਼ੇਅਰ ਵੀਡੀਓ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਮਲਾਇਕਾ ਦੇ ਵਰਕਆਉਟ ਵੀਡੀਓ ਨੂੰ ਹੁਣ ਤਕ 4 ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਉਂਝ ਕਰੀਬ 2 ਮਹੀਨੇ ਪਹਿਲਾਂ ਹੀ ਮਲਾਇਕਾ ਨੇ ਆਪਣਾ ਫਿੱਟਨੈੱਸ ਕਲੱਬ ਵੀ ਓਪਨ ਕੀਤਾ ਹੈ।