ਸੋਮਵਾਰ ਨੂੰ ਨਸੀਰੂਦੀਨ ਸ਼ਾਹ ਨੇ ਆਪਣੇ ਫੇਸਬੁੱਕ ਪੇਜ ’ਤੇ ਲਿਖਿਆ ਕਿ ਵਿਰਾਟ ਕੋਹਲੀ ਨਾ ਸਿਰਫ ਦੁਨੀਆ ਦਾ ਬੈਸਟ ਬੱਲੇਬਾਜ਼ ਹੈ ਬਲਕਿ ਦੁਨੀਆ ਦਾ ਸਭ ਤੋਂ ਖਰਾਬ ਵਿਹਾਰ ਕਰਨ ਵਾਲਾ ਖਿਡਾਰੀ ਵੀ ਹੈ। ਉਸ ਦੀ ਕ੍ਰਿਕਟਿੰਗ ਸਮਰਥਾ ਉਸ ਦੇ ਘੁਮੰਡ ਤੇ ਬੁਰੇ ਵਿਹਾਰ ਅੱਗੇ ਫਿੱਕੀ ਪੈ ਜਾਂਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ ਵੈਸੇ ਮੇਰਾ ਇਰਾਦਾ ਦੇਸ਼ ਛੱਡਣ ਦਾ ਨਹੀਂ।
ਇੱਥੇ ਸ਼ਾਹ ਨੇ ਦੇਸ਼ ਛੱਡਣ ਵਾਲੀ ਗੱਲ ਇਸ ਲਈ ਕਹੀ ਕਿਉਂਕਿ ਪਿਛਲੇ ਦਿਨੀਂ ਜਦੋਂ ਇੱਕ ਪ੍ਰਸ਼ੰਸਕ ਨੇ ਵਿਰਾਟ ਨੂੰ ਪੁੱਛਿਆ ਸੀ ਕਿ ਉਸ ਨੂੰ ਆਸਟ੍ਰੇਲਿਆਈ ਬੱਲੇਬਾਜ਼ ਪਸੰਦ ਹਨ ਤਾਂ ਵਿਰਾਟ ਨੇ ਉਸ ਨੂੰ ਦੇਸ਼ ਛੱਡਣ ਦੀ ਸਲਾਹ ਦੇ ਦਿੱਤੀ ਸੀ। ਨਸੀਰੂਦੀਨ ਦੇ ਇਸ ਬਿਆਨ ਪਿੱਛੋਂ ਸੋਸ਼ਲ ਮੀਡੀਆ ’ਤੇ ਲਗਾਤਾਰ ਬਹਿਸ ਜਾਰੀ ਹੈ। ਕਈ ਲੋਕ ਨਸੀਰੂਦੀਨ ਦਾ ਸਮਰਥਨ ਕਰ ਰਹੇ ਹਨ ਤੇ ਉੱਧਰ ਵਿਰਾਟ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ।