‘ਮਣੀਕਰਨਿਕਾ’ ਦਾ ਨਵਾਂ ਪੋਸਟਰ ਰਿਲੀਜ਼, ਇਸ ਦਿਨ ਰਿਲੀਜ਼ ਹੋ ਰਿਹਾ ਟ੍ਰੇਲਰ
ਏਬੀਪੀ ਸਾਂਝਾ | 12 Dec 2018 03:33 PM (IST)
ਮੁੰਬਈ: ਕੰਗਨਾ ਰਨੌਤ ਦੀ ਆਉਣ ਵਾਲੀ ਫ਼ਿਲਮ ‘ਮਣੀਕਰਨਿਕਾ’ ਦੇ ਕਈ ਪੋਸਟਰ ਰਿਲੀਜ਼ ਹੋ ਚੁੱਕੇ ਹਨ। ਹੁਣ ਫ਼ਿਲਮ ਦਾ ਇੱਕ ਹੋਰ ਪੋਸਟਰ ਰਿਲੀਜ਼ ਹੋਇਆ ਹੈ ਜਿਸ ਨਾਲ ਫ਼ਿਲਮ ਦੇ ਟ੍ਰੇਲਰ ਦੀ ਰਿਲੀਜ਼ ਡੇਟ ਦਾ ਵੀ ਐਲਾਨ ਹੋ ਗਿਆ ਹੈ। ਜੀ ਹਾਂ, ਕੰਗਨਾ ਦੀ ‘ਮਣੀਕਰਨਿਕਾ’ ਦਾ ਟ੍ਰੇਲਰ 18 ਦਸੰਬਰ ਨੂੰ ਰਿਲੀਜ਼ ਹੋ ਰਿਹਾ ਹੈ। ਇਸ ਫ਼ਿਲਮ ‘ਚ ਕੰਗਨਾ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦਾ ਰੋਲ ਅਦਾ ਕਰ ਰਹੀ ਹੈ। ਇਸ ਦੇ ਨਾਲ ਹੀ ਟ੍ਰੇਲਰ ਲੌਂਚ ਇਵੈਂਟ ਵੀ ਕਾਫੀ ਵੱਡੇ ਪੱਧਰ ‘ਤੇ ਹੋਵੇਗਾ। ਇਸ ‘ਚ ਕੰਗਨਾ ਨਾਲ ਫ਼ਿਲਮ ਦੀ ਬਾਕੀ ਸਾਰੀ ਟੀਮ ਸ਼ਿਰਕਤ ਕਰੇਗੀ। ਕੰਗਨਾ ਦੀ ਫ਼ਿਲਮ ਦੇ ਨਵੇਂ ਪੋਸਟਰ ਨੂੰ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਕਰ ਸ਼ੇਅਰ ਕੀਤਾ ਹੈ। ਜੇਕਰ ਕੰਗਨਾ ਦੀ ਫ਼ਿਲਮ ਦੀ ਗੱਲ ਕਰੀਏ ਤਾਂ ‘ਮਣੀਕਰਨਿਕਾ’ 25 ਜਨਵਰੀ 2019 ਨੂੰ ਰਿਲੀਜ਼ ਹੋ ਰਹੀ ਹੈ। ਇਸੇ ਦਿਨ ਰਿਤਿਕ ਰੋਸ਼ਨ ਦੀ ‘ਸੁਪਰ 30’ ਵੀ ਆ ਰਹੀ ਹੈ। ‘ਮਣੀਕਰਨਿਕਾ’ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਚ’ ਕੰਗਨਾ ਦੇ ਜ਼ਬਰਦਸਤ ਐਕਸ਼ਨ ਨਾਲ ਉਸ ਦੀ ਤਲਵਾਰਬਾਜ਼ੀ ਤੇ ਘੁੜਸਵਾਰੀ ਦਾ ਅੰਦਾਜ਼ ਵੀ ਦੇਖਣ ਨੂੰ ਮਿਲੇਗਾ।