ਫ਼ਿਲਮ ਤੋਂ ਹਰ ਕਿਸੇ ਨੂੰ ਬਹੁਤ ਉਮੀਦਾਂ ਹਨ। ਅਜਿਹੀ ਸਥਿਤੀ 'ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ 62 ਪੁਰਸਕਾਰ ਜਿੱਤ ਚੁੱਕੀ ਇਹ ਫ਼ਿਲਮ ਆਸਕਰ ਜਿੱਤ ਸਕਦੀ ਹੈ ਜਾਂ ਨਹੀਂ। ਤੁਹਾਨੂੰ ਦੱਸ ਦੇਈਏ ਕਿ ਇਹ ਫ਼ਿਲਮ ਕ੍ਰਾਈਮ ਥ੍ਰਿਲਰ ਹੈ। ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਸ ਦੀ ਕਹਾਣੀ ਲੜਕੀਆਂ ਦੇ ਬਲਾਤਕਾਰ ਤੇ ਕਤਲ 'ਤੇ ਅਧਾਰਤ ਹੈ। ਫ਼ਿਲਮ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ।
ਫ਼ਿਲਮ 'ਚ ਦੱਸਿਆ ਗਿਆ ਹੈ ਕਿ ਕਿਵੇਂ ਬਲਾਤਕਾਰ ਪੀੜਤ ਲੜਕੀ ਦਾ ਪਿਤਾ ਆਪਣੀ ਧੀ ਨੂੰ ਇਨਸਾਫ ਦਿਵਾਉਣ ਲਈ ਕਾਨੂੰਨ ਨੂੰ ਆਪਣੇ ਹੱਥਾਂ 'ਚ ਲੈਂਦਾ ਹੈ। ਫ਼ਿਲਮ 'ਚ ਐਡਮ ਸੈਣੀ, ਖੁਸ਼ਬੂ ਪੁਰੋਹਿਤ, ਮਨੀਸ਼ ਵਤਸਾਲਯ, ਚੇਤਨ ਪੰਡਿਤ ਤੇ ਦਯਾ ਸ਼ੰਕਰ ਪਾਂਡੇ ਮੁੱਖ ਭੂਮਿਕਾਵਾਂ 'ਚ ਹਨ। ਤੁਹਾਨੂੰ ਦੱਸ ਦੇਈਏ ਕਿ ਐਡਮ ਸੈਣੀ ਇਸ ਫ਼ਿਲਮ ਲਈ ਪਹਿਲਾਂ ਹੀ ਸੱਤ ਬੈਸਟ ਐਕਟਰ ਪੁਰਸਕਾਰ ਜਿੱਤ ਚੁੱਕੇ ਹਨ। ਜਿੱਥੇ ਫ਼ਿਲਮ ਦੀ ਕਹਾਣੀ ਐਡਮ ਨੇ ਲਿਖੀ ਹੈ, ਸਕ੍ਰੀਨ ਪਲੇਅ ਤੇ ਸੰਵਾਦ ਪਿਯੂਸ਼ ਪ੍ਰਿਅੰਕ ਨੇ ਲਿਖੇ ਹਨ।