ਮੁੰਬਈ: ਆਮਿਰ ਖ਼ਾਨ ਤੇ ਕੈਟਰੀਨਾ ਕੈਫ ਦੀ ਫ਼ਿਲਮ ‘ਠਗਸ ਆਫ ਹਿੰਦੁਸਤਾਨ’ ਦੇ ਹਾਲ ਹੀ ‘ਚ ਦੂਜੇ ਗਾਣੇ ਦਾ ਟੀਜ਼ਰ ਰਿਲੀਜ਼ ਹੋਇਆ ਸੀ। ਇਸ ਨੂੰ ਫ਼ਿਲਮ ਦੀ ਰਿਲੀਜ਼ ਦੇ ਨਾਲ ਹੀ ਰਿਲੀਜ਼ ਕੀਤਾ ਜਾਵੇਗਾ। ਹੁਣ ਫ਼ਿਲਮੇਕਰਸ ਨੇ ਇਸ ਫ਼ਿਲਮ ਦੇ ਤੀਜੇ ਗਾਣੇ ਦਾ ਸਿਰਫ ਪੋਸਟਰ ਰਿਲੀਜ਼ ਕੀਤਾ ਹੈ ਜਿਸ ਦਾ ਟਾਈਟਲ ਹੈ ‘ਮੰਜ਼ੂਰ-ਏ-ਖੁਦਾ’।

ਗਾਣੇ ਦੇ ਪੋਸਟਰ ‘ਚ ਕੈਟ ਗਲੈਮਰਸ ਅੰਦਾਜ਼ ‘ਚ ਨਜ਼ਰ ਆ ਰਹੀ ਹੈ। ਇਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਕੈਟਰੀਨਾ ਫ਼ਿਲਮ ‘ਚ ਆਪਣੇ ਲੱਟਕੇ-ਝਟਕਿਆਂ ਨਾਲ ਹੀ ਲੋਕਾਂ ਦਾ ਦਿਲ ਜਿੱਤ ਲਵੇਗੀ। ਗਾਣੇ ਦੇ ਪੋਸਟਰ ਦੇ ਨਾਲ ਇਸ ਦਾ ਟਜ਼ਿਰ ਵੀ ਆ ਗਿਆ ਹੈ ਜਿਸ ਨੂੰ ਯਸ਼ਰਾਜ ਬੈਨਰ ਨੇ ਆਪਣੇ ਟਵਿਟਰ ਹੈਂਡਲ `ਤੇ ਪੋਸਟ ਕੀਤਾ ਹੈ। ‘ਠਗਸ ਆਫ ਹਿੰਦੁਸਤਾਨ’ ਦੇ ਮੇਕਰ ਗਾਣੇ ਨੂੰ ਜਲਦੀ ਹੀ ਰਿਲੀਜ਼ ਕਰਨਗੇ। ਇਸ ਬਾਰੇ ਗੱਲ ਕਰਦੇ ਹੋਏ ਡਾਇਰੈਕਟਰ ਵਿਜੇ ਕ੍ਰਿਸ਼ਣ ਆਚਾਰੀਆ ਨੇ ਕਿਹਾ ਕਿ ਗਾਣਾ ਫ਼ਿਲਮ ਦਾ ਟਰਨਿੰਗ ਪੁਆਇੰਟ ਹੋਵੇਗਾ ਜੋ ਲੋਕਾਂ ਨੂੰ ਸਿਨੇਮਾਘਰਾਂ ‘ਚ ਹੀ ਨੱਚਣ ‘ਤੇ ਮਜਬੂਰ ਕਰ ਦੇਵੇਗਾ।


‘ਮੰਜ਼ੂਰ-ਏ-ਖੁਦਾ’ ਗਾਣੇ ਨੂੰ ਅਤੁੱਲ-ਅਜੇ ਦੀ ਜੋੜੀ ਨੇ ਬਣਾਇਆ ਹੈ। ਇਸ ਨੂੰ ਸੁਖਵਿੰਦਰ ਸਿੰਘ, ਸੁਨਿਧੀ ਚੌਹਾਨ, ਸ਼੍ਰੇਆ ਘੋਸ਼ਾਲ ਨੇ ਗਾਇਆ ਹੈ। ਗਾਣੇ ਨੂੰ ਅਮਿਤਾਭ ਭਟਾਚਾਰੀਆ ਨੇ ਕੰਪੋਜ ਕਿਤਾ ਹੈ। ਦੇਖਦੇ ਹਾਂ ਕਿ ਗਾਣਾ ਕੈਟਰੀਨਾ ਲਈ ਸਿਰਫ ਫ਼ਿਲਮ ‘ਚ ਟਰਨਿੰਗ ਪੁਆਇੰਟ ਬਣੇਗਾ ਜਾਂ ਉਸ ਦੇ ਕਰੀਅਰ ਲਈ ਵੀ ਕੁਝ ਖਾਸ ਕਰ ਪਾਵੇਗਾ।