ਮੁੰਬਈ: ਸਾਲ ਦੀ ਸਭ ਤੋਂ ਵੱਧ ਉਡੀਕੀ ਜਾ ਰਹੀ ਫ਼ਿਲਮ ‘ਐਵੈਂਜਰਸ-ਐਂਡਗੇਮ’ ਇਸ ਸ਼ੁੱਕਰਵਾਰ ਨੂੰ ਰਿਲੀਜ਼ ਹੋ ਗਈ। ਫ਼ਿਲਮ ਤੋਂ ਜਿਵੇਂ ਦੀ ਉਮੀਦ ਸੀ ਇਸ ਨੂੰ ਲੋਕਾਂ ਵੱਲੋਂ ਉਸ ਤੋਂ ਕਿਤੇ ਜ਼ਿਆਦਾ ਰਿਸਪਾਂਸ ਮਿਲਿਆ। ਫ਼ਿਲਮ ਨੇ ਲੌਂਚ ਤੋਂ ਪਹਿਲਾਂ ਹੀ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ। ਇਸ ਦੇ ਨਾਲ ਹੀ ਰਿਲੀਜ਼ ਵਾਲੇ ਦਿਨ ਫ਼ਿਲਮ ਬਣ ਗਈ ਹੁਣ ਤਕ ਦੀ ਜ਼ਬਰਦਸਤ ਓਪਨਿੰਗ ਹਾਸਲ ਕਰਨ ਵਾਲੀ ਫ਼ਿਲਮ।


ਫ਼ਿਲਮ ਨੇ ਭਾਰਤੀ ਬਾਜ਼ਾਰ ‘ਚ ਪਹਿਲੇ ਹੀ ਦਿਨ 53.10 ਕਰੋੜ ਰੁਪਏ ਦੀ ਕਮਾਈ ਕਰ ਸਭ ਨੂੰ ਹੈਰਾਨ ਕਰ ਦਿੱਤਾ। ਪਿਛਲੇ ਸਾਲ ਰਿਲੀਜ਼ ਹੋਈ ਫ਼ਿਲਮ ਇਨਫਿਨਟੀ ਵਾਰ ਨੇ ਪਹਿਲੇ ਦਿਨ 31.30 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ।


ਇਸ ਫ਼ਿਲਮ ਦੀ ਗੱਲ ਕਰੀਏ ਤਾਂ ਫ਼ਿਲਮ ਨੂੰ ਸਾਰੀ ਦੁਨੀਆ ‘ਚ ਤਕਰੀਬਨ ਤਿੰਨ ਹਜ਼ਾਰ ਸਕਰੀਨਸ ‘ਤੇ ਰਿਲੀਜ਼ ਕੀਤਾ ਗਿਆ ਜਿੱਥੋਂ ਫ਼ਿਲਮ ਨੇ 2,130 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਐਵੇਂਜਰਸ ਐਂਡਗੇਮ ਨੇ ਚੀਨ ‘ਚ 1075 ਕਰੋੜ ਰੁਪਏ ਦੀ ਕਮਾਈ ਅਤੇ ਯੂਐਸ ‘ਚ ਪਹਿਲੇ ਹੀ ਦਿਨ 104 ਕਰੋੜ ਰੁਪਏ ਕਮਾਏ ਹਨ।



ਬੇਸ਼ੱਕ ਰਿਲੀਜ਼ ਤੋਂ ਇੱਕ ਦਿਨ ਪਹਿਲਾਂ ਇੱਕ ਵੈੱਬਸਾਇਟ ਨੇ ਫ਼ਿਲਮ ਨੂੰ ਲੀਕ ਕਰ ਦਿੱਤਾ ਸੀ। ਨਾਲ ਹੀ ਸਿਰਫ ਭਾਰਤ ‘ਚ ਫ਼ਿਲਮ ਦੀ ਅਡਵਾਂਸ ਬੁਕਿੰਗ ਦੌਰਾਨ ਇੱਕ ਮਿਲੀਅਨ ਟਿਕਟ ਬੁੱਕ ਹੋਏ ਸੀ। ਪਰ ਇਸ ਨਾਲ ਫ਼ਿਲਮ ਦੀ ਕਮਾਈ ‘ਤੇ ਕੋਈ ਅਸਰ ਨਹੀ ਹੋਇਆ। ਫ਼ਿਲਮ ਦੀ ਇਹ ਕਮਾਈ ਸ਼ਾਨਦਾਰ ਮੰਨੀ ਜਾ ਰਹੀ ਹੈ ਅਤੇ ਅਜੇ ਵੀਕਐਂਡ ਦੌਰਾਨ ਵੀ ਫ਼ਿਲਮ ਆਪਣੇ ਜਲਵੇ ਬਿਖੇਰਨ ਨੂੰ ਤਿਆਰ ਹੈ।