ਨਵੀਂ ਦਿੱਲੀ: ਅੱਠ ਤੱਟਵਰਤੀ ਸੂਬਿਆਂ ‘ਚ ਅੱਤਵਾਦੀ ਹਮਲੇ ਦੀ ਸਾਜਿਸ਼ ਘੜਣ ਸਬੰਧੀ ਕਾਲ ਫਰਜ਼ੀ ਨਿਕਲੀ। ਬੰਗਲੌਰ ਐਸਪੀ ਨੇ ਕਿਹਾ, “ਇਹ ਇੱਕ ਝੂਠੀ ਕਾਲ ਸੀਪ 65 ਸਾਲਾ ਦੇ ਲੌਰੀ ਡ੍ਰਾਈਵਰ ਸੁੰਦਰ ਮੂਰਤੀ ਨੂੰ ਇਸ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਸੈਨਾ ਤੋਂ ਰਿਟਾਇਅਰ ਸੈਨਿਕ ਹੈ”।
ਸੁੰਦਰ ਮੂਰਤੀ ਨੇ ਸ਼ੁੱਕਰਵਾਰ ਨੂੰ ਤਮਿਲਨਾਡੁ, ਮਹਾਰਾਸ਼ਟਰ, ਕਰਨਾਟਕ, ਕੇਰਲ, ਤੇਕਲੰਗਾਨਾ, ਆਂਧਰਾ ਪ੍ਰਦੇਸ਼, ਗੋਆ ਜਿਹੇ ਸੂਬਿਆਂ ‘ਚ ਅੱਤਵਾਦੀ ਹਮਲੇ ਸਬੰਧੀ ਪੁਲਿਸ ਨੂੰ ਇੰਨਪੁਟ ਦਿੱਤਾ ਸੀ। ਉਸ ਨੇ ਬੰਗਲੌਰ ਪੁਲਿਸ ਨੂੰ ਫੋਨ ਕਰ ਦਾਅਵਾ ਕੀਤਾ ਹੈ ਕਿ ਉਸ ਕੋਲ ਸੂਚਨਾ ਹੈ ਕਿ ਅੱਤਵਾਦੀ ਅੱਠ ਸੂਬਿਆਂ ‘ਚ ਹਮਲੇ ਨੂੰ ਅੰਜ਼ਾਮ ਦੇਣ ਦੀ ਸਾਜਿਸ਼ ਕਰ ਰਹੇ ਹਨ।
ਇਸ ਤੋਂ ਬਾਅਦ ਕਰਨਾਟਕ ਡੀਜੀਪੀ-ਆਈਜੀਪੀ ਨੇ ਬਾਕੀ ਸੱਤ ਹੋਰ ਸੂਬਿਆਂ ਦੇ ਡੀਜੀਪੀ ਨੂੰ ਚਿੱਠੀ ਲਿੱਖ ਅਲਰਟ ਰਹਿਣ ਨੂੰ ਕਿਹਾ। ਗ੍ਰਿਫ਼ਤਾਰ ਸੱਖ਼ਸ ਦਾ ਦਾਅਵਾ ਹੈ ਕਿ ਤਮਿਲਨਾਡੁ ਦੇ ਰਾਮਨਾਥਪੁਰਮ ‘ਚ 19 ਅੱਤਵਾਦੀ ਮੌਜੂਦ ਹਨ ਅਤੇ ਇਹ ਅੱਤਵਾਦੀ ਅੱਠ ਸੂਬਿਆਂ ‘ਚ ਟ੍ਰੇਨਾਂ ‘ਚ ਧਮਾਕੇ ਕਰ ਸਕਦੇ ਹਨ।
ਫਰਜ਼ੀ ਨਿਕਲੀ ਅੱਠ ਸੂਬਿਆਂ ‘ਤੇ ਅੱਤਵਾਦੀ ਹਮਲੇ ਦੀ ਜਾਣਕਾਰੀ, ਰਿਟਾਇਰਡ ਸੈਨਿਕ ਗ੍ਰਿਫ਼ਤਾਰ
ਏਬੀਪੀ ਸਾਂਝਾ
Updated at:
27 Apr 2019 12:02 PM (IST)
ਸੁੰਦਰ ਮੂਰਤੀ ਨੇ ਸ਼ੁੱਕਰਵਾਰ ਨੂੰ ਤਮਿਲਨਾਡੁ, ਮਹਾਰਾਸ਼ਟਰ, ਕਰਨਾਟਕ, ਕੇਰਲ, ਤੇਕਲੰਗਾਨਾ, ਆਂਧਰਾ ਪ੍ਰਦੇਸ਼, ਗੋਆ ਜਿਹੇ ਸੂਬਿਆਂ ‘ਚ ਅੱਤਵਾਦੀ ਹਮਲੇ ਸਬੰਧੀ ਪੁਲਿਸ ਨੂੰ ਇੰਨਪੁਟ ਦਿੱਤਾ ਸੀ।
- - - - - - - - - Advertisement - - - - - - - - -