ਰੇਪ ਮਾਮਲੇ 'ਚ ਆਲੋਕ ਨਾਥ ਖਿਲਾਫ FIR ਦਰਜ
ਏਬੀਪੀ ਸਾਂਝਾ | 21 Nov 2018 02:45 PM (IST)
ਮੁੰਬਈ: #MeToo ‘ਚ ਫਸੇ ਐਕਟਰ ਆਲੋਕ ਨਾਥ ਖਿਲਾਫ ਵਿੰਟਾ ਨੰਦਾ ਦੀ ਸ਼ਿਕਾਇਤ ‘ਤੇ ਰੇਪ ਕੇਸ ‘ਚ FIR ਦਰਜ ਹੋਈ ਹੈ। ਦੇਸ਼ ‘ਚ ਸ਼ੁਰੂ ਹੋਈ ਇਸ #MeToo ਮੁਹਿੰਮ ਨਾਲ ਕਈ ਵੱਡੇ ਮਾਮਲੇ ਸਾਹਮਣੇ ਆਏ ਜਿਨ੍ਹਾਂ ‘ਚ ਆਲੋਕ ਨਾਥ ਦਾ ਨਾਂ ਵੀ ਸ਼ਾਮਲ ਹੈ। ਆਲੋਕ ਨਾਥ ‘ਤੇ ਰਾਈਟਰ-ਪ੍ਰੋਡਿਊਸਰ ਵਿੰਟਾ ਨੰਦਾ ਨੇ 19 ਸਾਲ ਪਹਿਲਾਂ ਰੇਪ ਕਰਨ ਦਾ ਇਲਜ਼ਾਮ ਲਾਇਆ ਸੀ। ਇਲਜ਼ਾਮ ਲੱਗਣ ਤੋਂ ਬਾਅਦ ਹੀ ਮਾਮਲੇ ਨੇ ਤੂਲ ਫੜ੍ਹੀ ਸੀ ਜਿਸ ‘ਚ ਹੁਣ ਆਖਰਕਾਰ ਇਹ ਮਾਮਲਾ ਕੋਰਟ ਤਕ ਪਹੁੰਚਿਆ। ਇਸ ਮਾਮਲੇ ‘ਚ ਐਫਆਈਆਰ ਵੀ ਦਰਜ ਹੋ ਗਈ ਹੈ। ਮੁੰਬਈ ਦੀ ਓਸ਼ੀਵਾਰਾ ਪੁਲਿਸ ਸਟੇਸ਼ਨ ‘ਚ ਇਸ ਦੀ ਸ਼ਿਕਾਇਤ ਦਰਜ ਹੋਈ ਹੈ। ਇਸ ਦੀ ਜਾਣਕਾਰੀ ਨਿਊਜ਼ ਏਜੰਸੀ ਨੇ ਟਵੀਟ ਕਰਕੇ ਦਿੱਤੀ ਹੈ। ਇਸ ਤੋਂ ਕੁਝ ਦਿਨ ਪਹਿਲਾਂ ਹੀ ਆਲੋਕ ਨਾਥ ਨੂੰ ਸਿੰਟਾ ਨੇ ਝਟਕਾ ਦਿੱਤਾ ਸੀ ਜਦੋਂ ਉਨ੍ਹਾਂ ਦੀ ਮੈਂਬਰਸ਼ਿਪ ਨੂੰ ਰੱਦ ਕੀਤਾ ਗਿਆ ਸੀ। ਵਿੰਟਾ ਦੇ ਇਲਜ਼ਾਮਾਂ ਖਿਲਾਫ ਆਲੋਕ ਨਾਥ ਵੀ ਮਾਣਹਾਨੀ ਦਾ ਮਾਮਲਾ ਦਰਜ ਕਰ ਚੁੱਕੇ ਸੀ ਜਿਸ ਨੂੰ ਕੋਰਟ ਨੇ ਰੱਦ ਕਰ ਦਿੱਤਾ ਸੀ।