ਨਵੀਂ ਦਿੱਲੀ: ਲਿਬਨਾਨੀ-ਅਮਰੀਕੀ ਮੀਡੀਆ ਹਸਤੀ ਤੇ ਸਾਬਕਾ ਐਡਲਟ ਸਟਾਰ ਮੀਆ ਖ਼ਲੀਫ਼ਾ ਨੇ ਖੁੱਲ੍ਹ ਕੇ ਭਾਰਤ ’ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਹਮਾਇਤ ਦਿੱਤੀ ਹੈ। ਉਹ ਲਗਾਤਾਰ ਕਿਸਾਨ ਅੰਦੋਲਨ ਦੇ ਹੱਕ ਵਿੱਚ ਟਵੀਟ ਕਰ ਰਹੀ ਹੈ। ਹੁਣ ਉਸ ਨੇ ਆਪਣੇ ਇੱਕ ਟਵੀਟ ਰਾਹੀਂ ਬਾਲੀਵੁੱਡ ਦੀ ਅਦਾਕਾਰਾ ਪ੍ਰਿਅੰਕਾ ਚੋਪੜਾ ਉੱਤੇ ਸੁਆਲ ਉਠਾਏ ਹਨ।

ਮੀਆ ਖ਼ਲੀਫ਼ਾ ਨੇ ਆਪਣੇ ਤਾਜ਼ਾ ਟਵੀਟ ’ਚ ਪ੍ਰਿਅੰਕਾ ਚੋਪੜਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਹ ਖ਼ਾਮੋਸ਼ ਕਿਉਂ ਹੈ। ਉਸ ਨੇ ਆਪਣੇ ਟਵੀਟ ’ਚ ਲਿਖਿਆ ਹੈ, ਕੀ ਮਿਸੇਜ਼ ਜੋਨਸ ਕਦੇ ਕੁਝ ਕੁਝ ਬੋਲਣਗੇ? ਮੈਨੂੰ ਉਤਸੁਕਤਾ ਹੈ। ਇਹ ਮੈਨੂੰ ਬੈਰੂਤ ਦੀ ਬਰਬਾਦੀ ਉੱਤੇ ਸ਼ਕੀਰਾ ਦੀ ਖ਼ਾਮੋਸ਼ੀ ਵਾਂਗ ਲੱਗ ਰਿਹਾ ਹੈ। ਖ਼ਾਮੋਸ਼ੀ।

 











ਮੀਆ ਖ਼ਲੀਫ਼ਾ ਦੇ ਇਸ ਟਵੀਟ ਤੋਂ ਬਾਅਦ ਕਈ ਯੂਜ਼ਰਸ ਨੇ ਇਸ ਸੁਆਲ ਨੂੰ ਦਰੁਸਤ ਕਰਾਰ ਦਿੱਤਾ ਹੈ। ਕੁਝ ਟਵਿਟਰ ਯੂਜ਼ਰਸ ਨੇ ਇਹ ਵੀ ਕਿਹਾ ਹੈ ਕਿ ਪ੍ਰਿਅੰਕਾ ਇਸ ਮਸਲੇ ਉੱਤੇ ਬੋਲ ਚੁੱਕੀ ਹੈ।

 

ਦੱਸ ਦੇਈਏ ਕਿ ਪ੍ਰਿਅੰਕਾ ਨੇ 6 ਦਸੰਬਰ, 2020 ਨੂੰ ਦਿਲਜੀਤ ਦੋਸਾਂਝ ਦਾ ਇੱਕ ਟਵੀਟ ਰੀ-ਟਵੀਟ ਕੀਤਾ ਸੀ। ਇਸ ਵਿੱਚ ਪ੍ਰਿਅੰਕਾ ਨੇ ਕਿਸਾਨਾਂ ਦੀ ਹਮਾਇਤ ਕਰਦਿਆਂ ਲਿਖਿਆ ਸੀ- ‘ਸਾਡੇ ਕਿਸਾਨ ਭਾਰਤ ਦੇ ਖ਼ੁਰਾਕ ਜਵਾਨ ਹਨ। ਉਨ੍ਹਾਂ ਦਾ ਡਰ ਦੂਰ ਕਰਨਾ ਚਾਹੀਦਾ ਹੈ। ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਇੱਕ ਵਧੀਆ ਲੋਕਤੰਤਰ ਹੋਣ ਕਾਰਣ ਸਾਨੂੰ ਇਹ ਭਰੋਸਾ ਦੇਣਾ ਚਾਹੀਦਾ ਹੈ ਕਿ ਇਸ ਸਮੱਸਿਆ ਦਾ ਹੱਲ ਛੇਤੀ ਨਿਕਲੇਗਾ।’

 









ਦੱਸ ਦੇਈਏ ਕਿ ਕਿਸਾਨ ਅੰਦੋਲਨ ਨੂੰ ਕਈ ਵਿਦੇਸ਼ੀ ਹਸਤੀਆਂ ਦੀ ਹਮਾਇਤ ਮਿਲੀ ਹੈ, ਜਿਨ੍ਹਾਂ ਵਿੱਚ ਪੌਪ ਸਟਾਰ ਰਿਹਾਨਾ ਤੇ ਵਾਤਾਵਰਣ ਕਾਰਕੁੰਨਾ ਗ੍ਰੇਟਾ ਥਨਬਰਗ ਵੀ ਸ਼ਾਮਲ ਹਨ।