ਨੜੀਂ ਦਿੱਲੀ: ਇਨ੍ਹੀਂ ਦਿਨੀਂ ਬਾਲੀਵੁੱਡ ਸਿੰਗਰ ਮੀਕਾ ਸਿੰਘ ਸੁਰਖੀਆਂ ‘ਚ ਛਾਏ ਹੋਏ ਹਨ। ਜੰਮੂ-ਕਸ਼ਮੀਰ ਮਸਲੇ ‘ਤੇ ਕੇਂਦਰ ਸਰਕਾਰ ਵੱਲੋਂ ਲਏ ਫੈਸਲੇ ਮਗਰੋਂ ਭਾਰਤ-ਪਾਕਿ ‘ਚ ਤਣਾਅ ਵਧ ਗਿਆ ਹੈ। ਇਸੇ ਦੌਰਾਨ ਮੀਕਾ ਸਿੰਘ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ ਹੈ। ਇਸ ‘ਚ ਉਹ ਕਰਾਚੀ ‘ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਪਰਵੇਜ਼ ਮੁਸ਼ਰਫ ਦੇ ਕਰੀਬੀ ਦੇ ਸਮਾਗਮ ‘ਚ ਪਰਫਰਾਮ ਕਰਦੇ ਨਜ਼ਰ ਆ ਰਹੇ ਸੀ।

ਇਸ ਵੀਡੀਓ ਨੂੰ ਵੇਖ ਲੋਕਾਂ ‘ਚ ਕਾਫੀ ਗੁੱਸਾ ਸੀ ਤੇ ਲੋਕਾਂ ਨੇ ਉਸ ਨੂੰ ਬੈਨ ਕਰਨ ਦੀ ਮੰਗ ਵੀ ਕੀਤੀ ਸੀ। ਇਸ ‘ਤੇ ਮੀਕਾ ਦੀ ਅਜੇ ਤਕ ਕੋਈ ਪ੍ਰਤੀਕ੍ਰਿਆ ਨਹੀਂ ਆਈ। ਅੱਜ ਮੀਕਾ ਸਿੰਘ ਦੀ ਦੇਸ਼ ਵਾਪਸੀ ਹੋ ਗਈ ਹੈ। ਇਸ ਦੌਰਾਨ ਉਨ੍ਹਾਂ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ‘ਤੇ ਵੀ ਸ਼ੇਅਰ ਕੀਤਾ ਹੈ। ਇਸ ‘ਚ ਉਨ੍ਹਾਂ ਨੇ ਆਪਣੀ ਦੇਸ਼ ਭਗਤੀ ਨੂੰ ਸਾਬਤ ਕਰਨ ਲਈ ਅਟਾਰੀ-ਵਾਹਗਾ ਬਾਰਡਰ ‘ਤੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਾਏ।


ਇਸ ਦੇ ਨਾਲ ਹੀ ਮੀਕਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਹੋਰ ਪੋਸਟ ਨੂੰ ਸ਼ੇਅਰ ਕੀਤਾ ਹੈ। ਇਸ ‘ਚ ਉਨ੍ਹਾਂ ਨੇ ਮਹਾਰਾਸ਼ਟਰ ਵਿੱਚ ਆਏ ਹੜ੍ਹ ਲਈ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ।