ਮੁੰਬਈ: ਗਾਇਕ ਮੀਕਾ ਸਿੰਘ ਦੀ ਮੈਨੇਜਰ ਸੌਮਿਆ ਸੈਮੀ ਦੀ ਮੌਤ ਦਾ ਕਾਰਨ ਕਥਿਤ ਤੌਰ ’ਤੇ ਲੋੜੋਂ ਵੱਧ ਨਸ਼ਾ ਦੱਸਿਆ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਸੈਮੀ ਡਿਪਰੈਸ਼ਨ ਨਾਲ ਜੂਝ ਰਹੀ ਸੀ। ਉਹ ਨਸ਼ਾ ਵੀ ਕਾਫੀ ਕਰਦੀ ਸੀ। ਸ਼ਾਇਦ ਜ਼ਿਆਦਾ ਨਸ਼ਾ ਕਰਨ ਕਰਕੇ ਹੀ ਉਸ ਦੀ ਮੌਤ ਹੋਈ ਹੈ।
ਹਾਸਲ ਜਾਣਕਾਰੀ ਅਨੁਸਾਰ ਸੈਮੀ (30) ਰਾਤ ਦੀ ਪਾਰਟੀ ਮਗਰੋਂ ਸਵੇਰੇ ਸੱਤ ਵਜੇ ਘਰ ਪਰਤੀ ਸੀ। ਜਦੋਂ ਉਹ ਸ਼ਾਮ ਤੱਕ ਘਰੋਂ ਬਾਹਰ ਨਾ ਨਿਕਲੀ ਤਾਂ ਇਹ ਮਾਮਲਾ ਸਾਹਮਣੇ ਆਇਆ। ਪਤਾ ਲੱਗਣ ’ਤੇ ਕੁਝ ਕਾਮਿਆਂ ਨੇ ਉਸ ਨੂੰ ਤੁਰੰਤ ਹਸਪਤਾਲ ਲਿਆਂਦਾ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਪੁਲਿਸ ਮੁਤਾਬਕ ਉਸ ਦੀ ਲਾਸ਼ ਪੰਜਾਬ ਵਿੱਚ ਉਸ ਦੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਇਸ ਸਬੰਧੀ ਮੀਕਾ ਸਿੰਘ ਨੇ ਟਵੀਟ ਕੀਤਾ, ‘ਇਹ ਐਲਾਨ ਕਰਦਿਆਂ ਬਹੁਤ ਦੁੱਖ ਹੋ ਰਿਹਾ ਹੈ ਕਿ ਸਾਡੀ ਪਿਆਰੀ ਸੌਮਿਆ ਸੈਮੀ ਸਾਨੂੰ ਛੱਡ ਕੇ ਚਲੀ ਗਈ ਹੈ। ਰੱਬ ਉਸ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ।’
ਆਖਰ ਕਿਵੇਂ ਮਰੀ ਗਾਇਕ ਮੀਕਾ ਸਿੰਘ ਦੀ ਮੈਨੇਜਰ ਸੌਮਿਆ
ਏਬੀਪੀ ਸਾਂਝਾ
Updated at:
23 Feb 2020 04:33 PM (IST)
ਗਾਇਕ ਮੀਕਾ ਸਿੰਘ ਦੀ ਮੈਨੇਜਰ ਸੌਮਿਆ ਸੈਮੀ ਦੀ ਮੌਤ ਦਾ ਕਾਰਨ ਕਥਿਤ ਤੌਰ ’ਤੇ ਲੋੜੋਂ ਵੱਧ ਨਸ਼ਾ ਦੱਸਿਆ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਸੈਮੀ ਡਿਪਰੈਸ਼ਨ ਨਾਲ ਜੂਝ ਰਹੀ ਸੀ। ਉਹ ਨਸ਼ਾ ਵੀ ਕਾਫੀ ਕਰਦੀ ਸੀ। ਸ਼ਾਇਦ ਜ਼ਿਆਦਾ ਨਸ਼ਾ ਕਰਨ ਕਰਕੇ ਹੀ ਉਸ ਦੀ ਮੌਤ ਹੋਈ ਹੈ।
- - - - - - - - - Advertisement - - - - - - - - -