ਮੁੰਬਈ: ਐਕਟਰ ਤੇ ਮਾਡਲ ਮਿਲਿੰਦ ਸੋਮਨ ਨੇ ਸਾਰੀ ਦੁਨੀਆ ਦੀਆਂ ਔਰਤਾਂ ਨੂੰ ‘ਇੰਟਰਨੈਸ਼ਨਲ ਮਦਰਸ ਡੇਅ’ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ, ਪਰ ਇਸ ਖਾਸ ਅੰਦਾਜ਼ ‘ਚ। ਮਿਲਿੰਦ ਨੇ ਵੀਡੀਓ ਪੋਸਟ ਕੀਤਾ ਹੈ ਜਿਸ ‘ਚ ਉਸ ਦੀ 80 ਸਾਲ ਦੀ ਮਾਂ ਸਾੜੀ ਨਾਲ ਪੁਸ਼ਅੱਪ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਮਿਲਿੰਦ ਨੇ ਸਭ ਨੂੰ ਫਿੱਟ ਰਹਿਣ ਦੀ ਸਲਾਹ ਦਿੱਤੀ ਹੈ।

ਸਮੁੰਦਰ ਕੰਢੇ ਇਸ ਵੀਡੀਓ ‘ਚ ਮਿਲਿੰਦ ਵੀ ਆਪਣੀ ਮਾਂ ਨਾਲ 16 ਪੁਸ਼ਅੱਪ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਲਿਖਿਆ, “ਕਦੇ ਵੀ ਬਹੁਤ ਦੇਰ ਨਹੀਂ ਹੁੰਦੀ। ਊਸ਼ਾ ਸੋਮਨ, ਮੇਰੀ ਮਾਂ, 80 ਸਾਲ। ਹਰ ਦਿਨ ਨੂੰ ਮਦਰਸਡੇਅ ਬਣਾਓ।”

ਇਸ ਵੀਡੀਓ ‘ਚ ਮਿਲਿੰਦ ਨੇ ਕਿਹਾ, “ਇਹ ਵੀਡੀਓ ਸਾਰੀਆਂ ਮਾਂਵਾਂ ਲਈ ਹੈ। ਆਪਣੇ ਲਈ ਰੋਜ਼ ਥੋੜ੍ਹਾ ਸਮਾਂ ਕੱਢੋ ਭਾਵੇਂ ਉਹ ਪੰਜ ਮਿੰਟ ਹੋਣ ਜਾਂ ਹੋਣ 10 ਮਿੰਟ, ਜਿੰਨਾ ਵੀ ਹੋ ਸਕੇ ਮੈਨੇਜ ਕਰੋ। ਅਸੀਂ ਤੁਹਾਨੂੰ ਸਭ ਨੂੰ ਸੁਪਰ ਫਿੱਟ ਦੇਖਣਾ ਚਾਹੁੰਦੇ ਹਾਂ। ਹੈੱਪੀ ਮਦਰਸ ਡੇਅ।”


ਮਿਲਿੰਦ ਦੀ ਮਾਂ ਨੇ ਅਜਿਹਾ ਕੁਝ ਪਹਿਲੀ ਵਾਰ ਨਹੀਂ ਕੀਤਾ। ਉਹ ਜਦੋਂ 70 ਸਾਲ ਦੀ ਸੀ ਤਾਂ ਉਨ੍ਹਾਂ ਨੇ ਨੰਗੇ ਪੈਰ ਮੈਰਾਥਨ ‘ਚ ਹਿੱਸਾ ਲਿਆ ਸੀ ਤੇ ਇਸ ਨਾਲ ਪਲੈਂਕਸ ਵੀ ਕੀਤੇ ਸੀ। ਮਿਲਿੰਦ ਨਾਲ ਹੋਰ ਵੀ ਕਈ ਸਟਾਰਸ ਨੇ ਆਪਣੀ ਮਾਂ ਨਾਲ ਬਿਤਾਏ ਖੂਬਸੂਰਤ ਪਲਾਂ ਨੂੰ ਸ਼ੇਅਰ ਕੀਤਾ।