ਐਮੇਜ਼ਨ ਪ੍ਰਾਈਮ ਵੀਡੀਓ ਦੀ 'ਮਿਰਜਾਪੁਰ' ਵੈਬ ਸੀਰੀਜ਼ ਦੋ ਸਾਲ ਪਹਿਲਾਂ ਆਈ ਸੀ। ਹੁਣ ਇਸ ਦਾ ਦੂਜਾ ਸੀਜ਼ਨ 'ਮਿਰਜਾਪੁਰ-2' ਆ ਗਿਆ ਹੈ। 'ਮਿਰਜਾਪੁਰ 2' ਦੇ ਪਹਿਲੇ ਦੋ ਐਪੀਸੋਡ 'ਚ ਹੀ ਤਹਾਨੂੰ ਪਤਾ ਲੱਗ ਜਾਵੇਗਾ ਕਿ ਮਿਰਜਾਪੁਰ ਸੀਜਨ 1 ਏਨਾ ਸਫਲ ਕਿਵੇਂ ਹੋਇਆ। ਲਾਊਡਮਾਊਥ ਕਰੈਕਟਰ, ਜ਼ਿਆਦਾ ਹਿੰਸਾ, ਗਾਲਾਂ ਅਤੇ ਅਜਿਹਾ ਲੱਗਦਾ ਹੈ ਕਿ ਇਸ ਵਾਰ ਵੀ ਮਿਰਜਾਪੁਰ ਆਪਣੀਆਂ ਜੜ੍ਹਾਂ ਨਾਲ ਬਣਿਆ ਹੋਇਆ ਹੈ।
ਜੇਕਰ ਤੁਸੀਂ ਇਸ ਦੇ ਪਲੌਟ ਨੂੰ ਨਜ਼ਦੀਕੀ ਨਾਲ ਦੇਖਿਆ ਹੋਵੇਗਾ, ਤਾਂ ਇਸ ਨੂੰ ਇਕ ਮਿੰਟ ਤੋਂ ਪਹਿਲਾਂ ਹੀ ਸਮਝ ਜਾਓਗੇ। ਸੀਰੀਜ਼ ਦਾ ਕੌਮਨ ਗ੍ਰਾਊਂਡ ਬਦਲਾ ਲੈਣਾ ਹੈ। ਪਹਿਲੇ ਸੀਜ਼ਨ 'ਚ ਹੀਰੋ ਜਿਹੇ ਕਰੈਕਟਰ ਦੀ ਜੋ ਕਮੀ ਸੀ, ਦੂਜੇ ਸੀਜ਼ਨ 'ਚ ਸ਼ਵੇਤਾ ਤ੍ਰਿਪਾਠੀ ਸ਼ਰਮਾ ਦੇ ਗੋਲੂ ਅਤੇ ਅਲੀ ਫਜਲ ਦੇ ਗੁੱਡੂ ਪੰਡਿਤ ਨੇ ਪੂਰਾ ਕੀਤਾ ਹੈ।
ਹਿਮਾਲਿਆ 'ਚ ਭਿਆਨਕ ਭੂਚਾਲ ਦਾ ਖਦਸ਼ਾ! ਖੋਜ 'ਚ ਹੋਇਆ ਵੱਡਾ ਖੁਲਾਸਾ
ਲਾਉਣਾ ਪਵੇਗਾ ਥੋੜਾ ਦਿਮਾਗ:
ਦੂਜੇ ਸੀਜ਼ਨ 'ਚ ਤਹਾਨੂੰ ਥੋੜੀ ਸਮਝਦਾਰੀ ਦਿਖਾਉਣੀ ਪਵੇਗੀ। ਪਰ ਪਹਿਲੇ ਸੀਜ਼ਨ 'ਚ ਅਜਿਹਾ ਨਹੀਂ ਸੀ। ਉਸ 'ਚ ਹਿਊਮਰ ਲਈ ਥਾਂ ਨਹੀਂ ਸੀ। ਵਿਊਅਰਸ ਨੂੰ ਦੇਖਣ 'ਚ ਸਕੂਨ ਨਹੀਂ ਮਿਲ ਰਿਹਾ ਸੀ। ਇਸ 'ਚ ਤਹਾਨੂੰ ਆਪਣਾ ਦਿਮਾਗ ਵੀ ਲਾਉਣਾ ਪਵੇਗਾ। ਹੁਣ ਤਹਾਨੂੰ ਪੰਕਜ ਤ੍ਰਿਪਾਠੀ ਦੇ ਕਾਲੀਨ ਭਇਆ ਅਤੇ ਦਿਵਯੇਂਦਰੂ ਸ਼ਰਮਾ ਦੇ ਮੁੰਨਾ ਦੇ ਵਿਚ ਹੋ ਰਹੀਆਂ ਗੱਲਾਂ ਨੂੰ ਸਮਝਾਉਣ ਲਈ ਦਿਮਾਗ ਵੀ ਲੜਾਉਣਾ ਪਵੇਗਾ। ਦੂਜੇ ਸੀਜ਼ਨ 'ਚ ਕਾਲੀਨ ਭੈਇਆ ਇਕ ਪਿਤਾ ਦੀ ਤਰ੍ਹਾਂ ਵਤੀਰਾ ਕਰਦੇ ਹਨ। ਜਿੰਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦਾ ਬੇਟਾ ਜਿਸ ਦਾ ਇੰਤਜ਼ਾਰ ਕਰ ਰਹੇ ਹਨ, ਉਹ ਉਸ ਦੀ ਜ਼ਿੰਮੇਵਾਰੀ ਨਹੀਂ ਉਠਾ ਸਕੇਗਾ।
ਭਾਰਤ 'ਚ PUBG ਦੀ ਹੋ ਸਕਦੀ ਵਾਪਸੀ! ਇਸ ਵਜ੍ਹਾ ਕਾਰਨ ਲੋਕਾਂ ਦੀਆਂ ਵਧੀਆਂ ਉਮੀਦਾਂ
ਪੰਜਾਬ 'ਚ 26 ਰੇਲਵੇ ਟ੍ਰੈਕ ਖਾਲੀ, ਅੰਮ੍ਰਿਤਸਰ 'ਚ ਅਜੇ ਵੀ ਡਟੇ ਕਿਸਾਨ
ਜ਼ਖ਼ਮੀ ਮਹਿਲਾ ਦੇ ਕਿਰਦਾਰ ਸ਼ਵੇਤਾ ਤ੍ਰਿਪਾਠੀ ਸ਼ਰਮਾ:
'ਮਿਰਜਾਪੁਰ 2' 'ਚ ਮਜਬੂਤ ਸਟਾਰਕਾਸਟ ਹੈ ਜੋਕਿ ਪਿਛਲੇ ਸੀਜ਼ਨ ਦੀ ਤਰ੍ਹਾਂ ਆਪਣੀ ਦਮਦਾਰ ਪਰਫੌਰਮੈਂਸ ਦਿਖਾਉਂਦੇ ਹਨ। ਸ਼ਵੇਤਾ ਤ੍ਰਿਪਾਠੀ ਸ਼ਰਮਾ ਉਸ ਜ਼ਖ਼ਮੀ ਮਹਿਲਾ ਦੇ ਰੂਪ 'ਚ ਸਾਹਮਣੇ ਆਈ ਜਿਸ ਦਾ ਦ੍ਰਿੜ ਨਿਸ਼ਚਾ ਉਨਾਂ ਦੇ ਕਰੈਕਟਰ 'ਚ ਵੀ ਦਿਖਾਈ ਦਿੰਦਾ ਹੈ। ਸ਼ਰਦ ਦੇ ਕਿਰਦਾਰ ਦੇ ਅੰਜੁਮ ਸ਼ਰਮਾ 'ਚ ਬਿਹਤਰੀਨ ਕੰਮ ਕਰਦੇ ਹੋਏ ਨਜ਼ਰ ਆਉਂਦੇ ਹਨ।
ਪੰਜਾਬ ਦੇ ਅੰਗ-ਸੰਗ (13): ਡਿਜੀਟਲ ਦੌਰ 'ਚ ਵਿਸਰਿਆ ਤੰਦਰੁਸਤੀ ਦਾ ਰਾਜ਼
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ