Covid 19 ਕਾਰਨ ਮੌਤ ਦਰ 'ਚ 140 ਫੀਸਦ ਦੇ ਉਛਾਲ ਨਾਲ ਪਾਕਿਸਤਾਨ ਦੀ ਚਿੰਤਾ ਵਧ ਗਈ ਹੈ। ਬੁੱਧਵਾਰ ਕੋਰੋਨਾ ਰੋਕਥਾਮ ਲਈ ਸਖਤ ਉਪਾਅ ਲਾਗੂ ਕਰਨ ਦੀ ਚੇਤਾਵਨੀ ਦਿੱਤੀ ਹੈ। ਇਹ ਵੀ ਕਿਹਾ ਗਿਆ ਕਿ ਜੇਕਰ ਲੋਕ ਸਰਕਾਰੀ ਦਿਸ਼ਾ-ਨਿਰਦੇਸ਼ ਦੀ ਉਲੰਘਣਾ ਕਰਦੇ ਹਨ ਤਾਂ ਲੌਕਡਾਊਨ ਵੀ ਲਾਇਆ ਜਾ ਸਕਦਾ ਹੈ।


ਕੋਵਿਡ ਨਾਲ ਮੌਤ ਦਰ ਨੇ ਵਧਾਈ ਪਾਕਿਸਤਾਨ ਦੀ ਚਿੰਤਾ


ਪਾਕਿਸਤਾਨ 'ਚ ਪਿਛਲੇ ਕੁਝ ਹਫਤਿਆਂ ਦੇ ਮੁਕਾਬਲੇ ਕੋਵਿਡ 19 ਕਾਰਨ ਹੋਣ ਵਾਲੀਆਂ ਮੌਤਾਂ ਦੇ ਮਾਮਲੇ 140 ਫੀਸਦ ਤਕ ਵਧ ਗਏ ਹਨ। ਰਾਸ਼ਟਰੀ ਕਮਾਨ ਅਤੇ ਸੰਚਾਨਲ ਕੇਂਦਰ ਬਾਰੀਕੀ ਨਾਲ ਸਥਿਤੀ ਦੇਖ ਰਿਹਾ ਹੈ। ਜੇਕਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਸੁਰੱਖਿਆ ਉਪਾਅ ਦੇ ਪਾਲਣ 'ਚ ਸੁਧਾਰ ਨਹੀਂ ਦੇਖਿਆ ਗਿਆ ਤਾਂ NCOC ਦੇ ਕੋਲ ਬਿਨਾਂ ਸਖਤ ਪਾਬੰਦੀਆਂ ਅਤੇ ਸੇਵਾਵਾਂ ਨੂੰ ਮੁੜ ਬੰਦ ਕਰਨ ਦਾ ਕੋਈ ਵਿਕਲਪ ਨਹੀਂ ਬਚੇਗਾ।


NCOC ਪ੍ਰਮੁੱਖ ਤੇ ਯੋਜਨਾ ਮੰਤਰੀ ਅਸਦ ਉਮਰ ਨੂੰ ਵਿਸ਼ੇਸ਼ ਸੈਸ਼ਨ ਦੌਰਾਨ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਸਪਸ਼ਟ ਵਾਧੇ ਤੋਂ ਜਾਣੂ ਕਰਵਾਇਆ ਗਿਆ। ਇਸ ਪ੍ਰਤੀ ਵੀ ਦੱਸਿਆ ਗਿਆ ਕਿ ਮੌਤ ਦੇ ਮਾਮਲਿਆਂ 'ਚ ਵੀ ਉਛਾਲ ਦੇਖਿਆ ਜਾ ਰਿਹਾ ਹੈ। ਜੀਓ ਟੀਵੀ ਨੇ NCOC ਦੇ ਬਿਆਨ ਦੇ ਹਵਾਲੇ ਤੋਂ ਦੱਸਿਆ, ਸਾਰੇ ਮੁੱਖ ਸਕੱਤਰਾਂ ਨੂੰ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਐਸਓਪੀ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ।


ਜ਼ਬਰਦਸਤ ਵਾਧੇ ਤੋਂ ਬਾਅਦ ਲੌਕਡਾਊਨ ਦੀ ਚੇਤਾਵਨੀ:


ਪਿਛਲੇ 24 ਘੰਟਿਆਂ 'ਚ ਘੱਟੋ-ਘੱਟ ਕੋਵਿਡ-19 ਦੇ ਕਾਰਨ 19 ਲੋਕਾਂ ਦੀ ਮੌਤ ਹੋ ਗਈ ਹੈ। ਇਨਫੈਕਸ਼ਨ ਨਾਲ ਮਰਨ ਵਾਲਿਆਂ ਦਾ ਕੁੱਲ ਅੰਕੜਾ ਵਧ ਕੇ 6,700 ਦੇ ਕਰੀਬ ਪਹੁੰਚ ਗਿਆ ਹੈ। ਇਸ ਦਰਮਿਆਨ ਪਾਕਿਸਤਾਨ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਵਧਦੇ ਮਾਮਲਿਆਂ 'ਤੇ ਕੈਬਨਿਟ ਨੇ ਗਹਿਰੀ ਚਿੰਤਾ ਜਤਾਈ ਹੈ।


ਪੰਜਾਬ 'ਚ 26 ਰੇਲਵੇ ਟ੍ਰੈਕ ਖਾਲੀ, ਅੰਮ੍ਰਿਤਸਰ 'ਚ ਅਜੇ ਵੀ ਡਟੇ ਕਿਸਾਨ


ਮਹਾਮਾਰੀ ਦੀ ਦੂਜੀ ਲਹਿਰ ਤੋਂ ਬਚਣ ਲਈ ਜ਼ਰੂਰੀ ਸੁਰੱਖਿਆ ਦੇ ਉਪਾਅ ਅਪਣਾਉਣ ਲਈ ਕਿਹਾ ਹੈ। ਰੇਡੀਓ ਪਾਕਿਸਤਾਨ ਨੇ ਜਾਣਕਾਰੀ ਦਿੱਤੀ ਕਿ ਇਸਲਾਮਾਬਾਦ 'ਚ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ 'ਚ ਕੈਬਨਿਟ ਬੈਠਕ ਬੁਲਾਈ ਗਈ। ਜਿਸ 'ਚ ਅਗਸਤ ਅਤੇ ਜੁਲਾਈ ਦੇ ਅੰਕੜਿਆਂ ਦੇ ਮੁਕਾਬਲੇ ਅਕਤੂਬਰ 'ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ 'ਚ ਹੋਏ ਵਾਧੇ ਤੋਂ ਕੈਬਨਿਟ ਨੂੰ ਜਾਣੂ ਕਰਵਾਇਆ ਗਿਆ।


ਪੰਜਾਬ ਦੇ ਅੰਗ-ਸੰਗ (13): ਡਿਜੀਟਲ ਦੌਰ 'ਚ ਵਿਸਰਿਆ ਤੰਦਰੁਸਤੀ ਦਾ ਰਾਜ਼

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ