'ਮਿਰਜ਼ਾਪੁਰ' ਦੇ ਫੈਨਸ ਲਈ ਖੁਸ਼ਖਬਰੀ! ਐਮਾਜ਼ਾਨ ਪ੍ਰਾਈਮ ਲੈ ਕੇ ਆ ਰਿਹਾ ਸੀਜ਼ਨ 2
ਏਬੀਪੀ ਸਾਂਝਾ | 19 Feb 2020 04:44 PM (IST)
ਐਮਾਜ਼ਾਨ ਪ੍ਰਾਈਮ ਵੀਡੀਓ ਵੈੱਬ ਸੀਰੀਜ਼ ਮਿਰਜ਼ਾਪੁਰ ਦਾ ਦੂਜਾ ਸੀਜ਼ਨ ਜਲਦ ਰਿਲੀਜ਼ ਕਰਨ ਵਾਲਾ ਹੈ। ਸਟ੍ਰੀਮਿੰਗ ਸੇਵਾਵਾਂ ਭਾਰਤੀ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਖਿੱਚ ਪਾ ਰਹੀਆਂ ਹਨ।
ਮੁਬੰਈ: ਐਮਾਜ਼ਾਨ ਪ੍ਰਾਈਮ ਵੀਡੀਓ ਵੈੱਬ ਸੀਰੀਜ਼ ਮਿਰਜ਼ਾਪੁਰ ਦਾ ਦੂਜਾ ਸੀਜ਼ਨ ਜਲਦ ਰਿਲੀਜ਼ ਕਰਨ ਵਾਲਾ ਹੈ। ਸਟ੍ਰੀਮਿੰਗ ਸੇਵਾਵਾਂ ਭਾਰਤੀ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਖਿੱਚ ਪਾ ਰਹੀਆਂ ਹਨ। ਮਿਰਜ਼ਾਪੁਰ ਦਾ ਪਹਿਲਾ ਸੀਜ਼ਨ ਨਵੰਬਰ 2018 ਵਿੱਚ ਰਿਲੀਜ਼ ਕੀਤਾ ਗਿਆ ਸੀ ਤੇ ਇਹ ਦਿਨਾਂ ਵਿੱਚ ਹੀ ਹਿੱਟ ਹੋ ਗਿਆ ਸੀ। ਮਿਰਜ਼ਾਪੁਰ ਦਾ ਪਹਿਲਾ ਸੀਜ਼ਨ ਪੂਰਾ ਵੇਖਣ ਤੋਂ ਬਾਅਦ ਪ੍ਰਸ਼ੰਸਕ ਹੈਰਾਨ ਸਨ ਕਿ ਇਸ ਦਾ ਅਗਲਾ ਕੋਈ ਹੋਰ ਸੀਜ਼ਨ ਆਵੇਗਾ ਜਾਂ ਨਹੀਂ! ਇਸ ਲਈ, ਅਸੀਂ ਤੁਹਾਨੂੰ ਇੱਥੇ ਅਗਲੇ ਸੀਜ਼ਨ ਬਾਰੇ ਸਾਰੀ ਜਾਣਕਾਰੀ ਦਿੰਦੇ ਹਾਂ। ਦੂਜੇ ਸੀਜ਼ਨ ਦੀ ਤਰੀਕ ਦਾ ਤਾਂ ਹਾਲੇ ਐਲਾਨ ਨਹੀਂ ਹੋਇਆ ਪਰ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਨੰਵਬਰ ਜਾਂ ਦਸੰਬਰ ਦੇ ਨੇੜੇ ਇਹ ਸੀਜ਼ਨ ਰਲੀਜ਼ ਹੋ ਜਾਵੇਗਾ। ਇਸ ਨਾਲ ਸਬੰਧਤ ਐਮਾਜ਼ਾਨ ਪ੍ਰਾਈਮ ਨੇ ਇੱਕ ਛੋਟਾ ਟੀਜ਼ਰ ਵੀ ਲਾਂਚ ਕੀਤਾ ਹੈ ਜੋ ਦੂਜੇ ਸੀਜ਼ਨ ਦੀ ਪੁਸ਼ਟੀ ਕਰਦਾ ਹੈ।