ਮੁੰਬਈ: ਪੀਐਮ ਮੋਦੀ ਦੀ ਬਾਈਓਪਿਕ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ‘ਚ ਹੁਣ ਮੇਕਰਸ ਦਾ ਬਿਆਨ ਸਾਹਮਣੇ ਆਇਆ ਹੈ। ਫ਼ਿਲਮ ‘ਚ ਕ੍ਰੈਡਿਟਸ ‘ਚ ਲੇਖਕ-ਗੀਤਕਾਰ ਜਾਵੇਦ ਅਖ਼ਤਰ ਅਤੇ ਸਮੀਰ ਦਾ ਨਾਂਅ ਸ਼ਾਮਲ ਕਰ ਦਿੱਤਾ ਗਿਆ ਸੀ। ਅਖ਼ਤਰ ਵੱਲੋਂ ਇਤਰਾਜ਼ ਜ਼ਾਹਰ ਕੀਤੇ ਜਾਣ ਮਗਰੋਂ ਫ਼ਿਲਮੇਕਰਸ ਨੇ ਆਪਣਾ ਪੱਖ ਰੱਖਿਆ ਹੈ।




ਫ਼ਿਲਮ ਪ੍ਰਡਿਊਸਰ ਸੰਦੀਪ ਸਿੰਘ ਨੇ ਟਵੀਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਜਾਵੇਦ ਅਖ਼ਤਰ ਦੇ ਲਿਖੇ ਹੋਏ ਕੁਝ ਪੁਰਾਣੇ ਗੀਤਾਂ ਨੂੰ ਇਸ ਫ਼ਿਲਮ ‘ਚ ਇਸਤੇਮਾਲ ਕੀਤਾ ਹੈ ਜਿਸ ਕਰਕੇ ਉਨ੍ਹਾਂ ਨੇ ਕ੍ਰੈਡਿਟਸ ‘ਚ ਜਾਵੇਦ ਅਖ਼ਤਰ ਦਾ ਨਾਂਅ ਪਾਇਆ ਹੈ।

ਜਾਵੇਦ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਵਿਵੇਕ ਓਬਰਾਏ ਦੀ ਫ਼ਿਲਮ ‘ਪੀਐਮ ਨਰੇਂਦਰ ਮੋਦੀ’ ਲਈ ਕੋਈ ਗੀਤ ਨਹੀਂ ਲਿਖੀਆ। ਉਨ੍ਹਾਂ ਕਿਹਾ ਕਿ ਉਹ ਫ਼ਿਲਮ ਦੇ ਟ੍ਰੇਲਰ ‘ਚ ਆਪਣਾ ਨਾਂਅ ਦੇਖ ਹੈਰਾਨ ਹਨ।

ਵਿਵੇਕ ਨੇ ਫ਼ਿਲਮ ‘ਚ ਮੋਦੀ ਦਾ ਰੋਲ ਕੀਤਾ ਹੈ। ਇਸ ‘ਚ ਬੋਮਨ ਇਰਾਨੀ, ਦਰਸ਼ਨ ਕੁਮਾਰ, ਵਹੀਦਾ ਰਹਿਮਾਨ, ਮਨੋਜ ਜੋਸ਼ੀ ਅਤ ਬਰਖਾ ਬਿਸ਼ਟ-ਸੇਨਗੁਪਤਾ ਮੁੱਖ ਭੂਮਿਕਾ ‘ਚ ਹਨ। ਫ਼ਿਲਮ 5 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ।