ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਆਰਮਜ਼ ਐਕਟ 'ਚ ਦਰਜ ਐਫਆਈਆਰ ਨੂੰ ਲੈ ਕੇ ਸਿੱਧੂ ਦੀ ਹਾਲੇ ਤੱਕ ਗ੍ਰਿਫਤਾਰੀ ਨਹੀਂ ਹੋ ਸਕੀ। ਇਸ ਮਾਮਲੇ ਦੀ ਜਾਣਕਾਰੀ PIL ਪਾਉਣ ਵਾਲੇ ਵਕੀਲ ਰਵੀ ਜੋਸ਼ੀ ਨੇ ਹੁਣ ਕੈਨੇਡਾ ਅੰਬੈਸੀ ਨੂੰ ਵੀ ਭੇਜ ਦਿੱਤੀ ਹੈ।
ਵਕੀਲ ਰਵੀ ਜੋਸ਼ੀ ਨੇ ਕੈਨੇਡੀਅਨ ਅੰਬੈਸੀ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਹੈ ਕਿ ਸਿੱਧੂ ਮੂਸੇਵਾਲਾ ਭਾਰਤ ਸਰਕਾਰ ਤੋਂ ਕਿਸੇ ਤਰ੍ਹਾਂ ਨਾਲ ਕਲੀਰੈਂਸ ਲੈ ਕਿ ਕੈਨੇਡਾ ਤਾਂ ਜਾ ਸਕਦਾ ਹੈ ਪਰ ਉਸ ਦੇ ਕੈਨੇਡਾ ਤੋਂ ਵਾਪਸ ਪਰਤਣ ਦੀ ਕੋਈ ਗਰੰਟੀ ਨਹੀਂ।
ਉਧਰ, ਇਸ ਮਾਮਲੇ 'ਚ ਪੰਜ ਹੋਰ ਮੁਲਜ਼ਮਾਂ ਨੂੰ ਕੱਲ੍ਹ ਸੰਗਰੂਰ ਦੀ ਲੋਕਲ ਅਦਾਲਤ ਤੋਂ ਅੰਤਰਿਮ ਜ਼ਮਾਨਤ ਮਿਲ ਗਈ ਹੈ। ਇਸ 'ਚ ਮੁਅਤੱਲ ਚਾਰ ਪੁਲਿਸ ਮੁਲਾਜ਼ਮ ਤੇ ਇੱਕ ਹੋਰ ਵਿਅਕਤੀ ਸ਼ਾਮਲ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ