ਮੌਨੀ ਦੀ ਚਮਕੀ ਕਿਸਮਤ, ਇਹ ਗਾਣਾ ਰੀ-ਕ੍ਰਿਏਟ
ਏਬੀਪੀ ਸਾਂਝਾ | 08 Dec 2018 02:13 PM (IST)
ਮੁੰਬਈ: ਟੀਵੀ ਦੀ ਨਾਗਿਨ ਫ਼ਿਲਮਾਂ ‘ਚ ਐਂਟਰੀ ਕਰ ਚੁੱਕੀ ਹੈ। ਇਸੇ ਸਾਲ ਉਸ ਦੀ ਪਹਿਲੀ ਫ਼ਿਲਮ ‘ਗੋਲਡ’ 100 ਕਰੋੜ ਦੀ ਕਮਾਈ ਕਰ ਸੁਰਖੀਆਂ ਬਟੋਰ ਚੁੱਕੀ ਹੈ। ਹੁਣ ਵੀ ਉਸ ਕੋਲ ਫ਼ਿਲਮਾਂ ਦੀ ਲੰਬੀ ਕਤਾਰ ਹੈ। ਇਸ ‘ਚ ਹੁਣ ਇੱਕ ਕੰਨੜ ਫ਼ਿਲਮ ‘KGF-1’ ਦਾ ਨਾਂ ਵੀ ਜੁੜ ਗਿਆ ਹੈ। ਜੀ ਹਾਂ, ਮੌਨੀ ਜਲਦੀ ਹੀ ‘KGF-1’ ‘ਚ ਨਜ਼ਰ ਆਉਣ ਵਾਲੀ ਹੈ, ਜੋ 20 ਦਸੰਬਰ ਨੂੰ ਰਿਲੀਜ਼ ਹੋਵੇਗੀ। ਫ਼ਿਲਮ ‘ਚ ਮੌਨੀ ਦਾ ਆਈਟਮ ਨੰਬਰ ਹੋਵੇਗਾ। ਮੌਨੀ ਜਿਸ ਗਾਣੇ ‘ਤੇ ਇਸ ਫ਼ਿਲਮ ‘ਚ ਠੁਮਕਦੀ ਨਜ਼ਰ ਆਉਣ ਵਾਲੀ ਹੈ, ਉਹ ਗਾਣਾ 1989 ‘ਚ ਆਈ ਹਿੰਦੀ ਫ਼ਿਲਮ ‘ਤ੍ਰਿਦੇਵ’ ਦਾ ਗਾਣਾ ਹੈ। ਇਸ ਦੀ ਸ਼ੂਟਿੰਗ ਪਿਛਲੇ ਹਫਤੇ ਹੀ ਮੁੰਬਈ ਦੇ ਗੋਰੇਗਾਂਵ ‘ਚ ਹੋਈ ਸੀ। ਇਹ ਆਈਟਮ ਨੰਬਰ ਇੱਕ ਪਾਰਟੀ ਟ੍ਰੈਕ ਹੋਵੇਗਾ, ਜਿਸ ਨੂੰ ਤਨਿਸ਼ਕ ਬਾਗਚੀ ਨੇ ਰੀ-ਕ੍ਰਿਏਟ ਕੀਤਾ ਹੈ। ਇਸ ਤੋਂ ਇਲਾਵਾ ਵੀ ਮੌਨੀ ਆਲਿਆ-ਰਣਬੀਰ ਦੀ ‘ਬ੍ਰਹਮਾਸਤਰ’ ‘ਚ ਵੀ ਨੈਗਟਿਵ ਰੋਲ ਕਰਦੀ ਨਜ਼ਰ ਆਉਣ ਵਾਲੀ ਹੈ। ਮੌਨੀ ਦੀ ਫ਼ਿਲਮੀ ਲਿਸਟ ‘ਚ ਜੌਨ ਅਬ੍ਰਾਹਮ ਤੇ ਰਾਜਕੁਮਾਰ ਰਾਓ ਦੀ ਵੀ ਇੱਕ-ਇੱਕ ਫ਼ਿਲਮ ਸ਼ਾਮਲ ਹੈ।