ਨਵੀਂ ਦਿੱਲੀ: ਪੱਛਮੀ ਬੰਗਾਲ ਦੇ ਸਭ ਤੋਂ ਵੱਡੇ ਤਿਓਹਾਰ, ਦੁਰਗਾ ਪੂਜਾ ਲਈ ਤਿਆਰੀਆਂ ਜ਼ੋਰਾਂ ‘ਤੇ ਹਨ। ਇਨ੍ਹਾਂ ਤਿਆਰੀਆਂ ਨੂੰ ਲੈ ਪੱਛਮੀ ਬੰਗਾਲ ਦੀਆਂ ਦੋ ਲੋਕ ਸਭਾ ਮੈਂਬਰ ਦਾ ਇੱਕ ਥੀਮ ਸੌਂਗ ਵਾਇਰਲ ਹੋ ਰਿਹਾ ਹੈ। ਨਵਨਿਯੁਕਤ ਤ੍ਰਿਣਮੂਲ ਕਾਂਗਰਸ ਦੀ ਸਾਂਸਦ ਨੁਸਰਤ ਜਹਾਂ ਤੇ ਮਿਮੀ ਚੱਕਰਵਰਤੀ ਟੀਐਮਟੀ ਕੰਪਨੀ ਲਈ ਦੁਰਗਾ ਪੂਜਾ ਸੌਂਗ ‘ਤੇ ਡਾਂਸ ਕਰਦੀਆਂ ਨਜ਼ਰ ਆ ਰਹੀਆਂ ਹਨ।

ਵੀਡੀਓ ਨੂੰ ਫੇਸਬੁੱਕ ‘ਤੇ ਤਕਰੀਬਨ 1.5 ਮਿਲੀਅਨ ਤੋਂ ਜ਼ਿਆਦਾ ਵਿਊ ਮਿਲ ਚੁੱਕੇ ਹਨ। ਨੁਸਰਤ ਜਹਾਂ ਬਸ਼ੀਰਹਾਟ ਖੇਤਰ ਦੀ ਨੁਮਾਇੰਦਗੀ ਕਰਦੀ ਹੈ। ਉਧਰ ਮਿਮੀ ਜਾਧਵਪੁਰ ਤੋਂ ਸਾਂਸਦ ਹੈ। ਨੁਸਰਤ ਤੇ ਮਿਮੀ ਦੋਵੇਂ ਸਾਂਸਦ ਦੇ ਨਾਲ-ਨਾਲ ਬੰਗਾਲੀ ਫ਼ਿਲਮ ਇੰਡਸਟਰੀ ਦੀਆਂ ਸਟਾਰ ਵੀ ਹਨ। ਇਨ੍ਹਾਂ ਲਈ ਸੌਂਗ ਨੂੰ ਤਿਆਰ ਕੀਤਾ ਗਿਆ ਹੈ। ਇਨ੍ਹਾਂ ‘ਚ ਟੌਪ ਸਟਾਰ ਸੁਭਾਸ਼੍ਰੀ ਗਾਂਗੁਲੀ ਵੀ ਹੈ।



ਦੁਰਗਾ ਪੂਜਾ ਦਾ ਤਿਓਹਾਰ 3 ਤੋਂ 8 ਅਕਤੂਬਰ ਤਕ ਚੱਲੇਗਾ। ਇਸ ਗਾਣੇ ਨੂੰ ਟਾਲੀਵੁੱਡ ਕੰਪੋਜ਼ਰ ਇੰਦਰਦੀਪ ਦਾਸ ਗੁਪਤਾ ਨੇ ਕੰਪੋਜ਼ ਕੀਤਾ ਹੈ। ਬਾਬਾ ਯਾਦਵ ਵੱਲੋਂ ਕੋਰੀਓਗ੍ਰਾਫ ਇਸ ਗਾਣੇ ‘ਚ ਬੰਗਾਲ ਦਾ ਰਵਾਇਤੀ ਡਾਂਸ ਵੀ ਸ਼ਾਮਲ ਕੀਤਾ ਗਿਆ ਹੈ।