ਇਸ ਤੋਂ ਪਹਿਲਾਂ ਐਸਆਈਟੀ ਚੀਫ ਨਵੀਨ ਅਰੋੜਾ ਨੇ ਕਿਹਾ ਸੀ ਕਿ ਚਿੰਮਯਾਨੰਦ ਮਾਮਲੇ ‘ਚ ਨਿਰਪੱਖ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਟੀਮ ‘ਤੇ ਕਿਤੇ ਕੋਈ ਦਬਾਅ ਨਹੀਂ। ਉਨ੍ਹਾਂ ਨੇ ਕਿਹਾ ਕਿ ਲੋਕ ਇਸ ਕੇਸ ਨਾਲ ਜੁੜੇ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਨਾ ਕਰਨ।
ਹਾਲ ਹੀ ‘ਚ ਚਿੰਮਯਾਨੰਦ ‘ਤੇ ਬਲਾਤਕਾਰ ਦੇ ਇਲਜ਼ਾਮ ਲਾਉਣ ਵਾਲੀ ਵਿਦਿਆਰਥਣ ਨੇ ਕਿਹਾ ਸੀ ਕਿ ਜੇਕਰ ਜਲਦੀ ਹੀ ਚਿੰਮਯਾਨੰਦ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਤਾਂ ਉਹ ਖੁਦਕੁਸ਼ੀ ਕਰ ਲਵੇਗੀ। ਦੱਸ ਦਈਏ ਕਿ ਸ਼ਾਹਜਹਾਂਪੁਰ ਦੇ ਇੱਕ ਕਾਲਜ ਤੋਂ ਲਾਅ ਦੀ ਪੜ੍ਹਾਈ ਕਰ ਰਹੀ ਵਿਦਿਆਰਥਣ ਨੇ ਦਾਅਵਾ ਕੀਤਾ ਸੀ ਕਿ ਸਵਾਮੀ ਚਿੰਮਯਾਨੰਦ ਨੇ ਉਸ ਦਾ ਸ਼ੋਸ਼ਣ ਕੀਤਾ ਹੈ। ਵਿਦਿਆਰਥਣ ਨੇ ਹਾਲ ਹੀ ‘ਚ ਐਸਆਈਟੀ ਨੂੰ ਇੱਕ 64 ਜੀਬੀ ਦੀ ਪੈਨ ਡ੍ਰਾਈਵ ਦਿੱਤੀ ਸੀ ਜਿਸ ‘ਚ 40 ਤੋਂ ਜ਼ਿਆਦਾ ਵੀਡੀਓ ਹਨ।