ਆਪਣੀ ਪਹਿਲੀ ਡੇਟ 'ਤੇ ਆਪਸ 'ਚ ਭਿੜੇ ਪਾਰਸ ਛਾਬੜਾ ਤੇ ਸ਼ਹਿਨਾਜ਼ ਗਿਲ, ਦੇਖੋ ਵੀਡੀਓ
ਏਬੀਪੀ ਸਾਂਝਾ | 22 Feb 2020 05:36 PM (IST)
ਬਿੱਗ ਬੌਸ ਦੇ ਖਤਮ ਹੋਣ ਤੋਂ ਬਾਅਦ ਵੀ ਸ਼ਹਿਨਾਜ਼ ਗਿੱਲ ਤੇ ਪਾਰਸ ਛਾਬੜਾ ਦੀ ਲੜਾਈ ਖਤਮ ਨਹੀਂ ਹੋਈ ਹੈ। ਦੋਨੋਂ ਨੂੰ 'ਮੂਝਸੇ ਸ਼ਾਦੀ ਕਰੋਗੇ' ਸ਼ੋਅ ਦੌਰਾਨ ਆਪਸ 'ਚ ਬਹਿਸ ਕਰਦੇ ਦੇਖਿਆ ਗਿਆ ਹੈ।
ਨਵੀਂ ਦਿੱਲੀ: ਬਿੱਗ ਬੌਸ ਦੇ ਖਤਮ ਹੋਣ ਤੋਂ ਬਾਅਦ ਵੀ ਸ਼ਹਿਨਾਜ਼ ਗਿੱਲ ਤੇ ਪਾਰਸ ਛਾਬੜਾ ਦੀ ਲੜਾਈ ਖਤਮ ਨਹੀਂ ਹੋਈ ਹੈ। ਦੋਨੋਂ ਨੂੰ 'ਮੂਝਸੇ ਸ਼ਾਦੀ ਕਰੋਗੇ' ਸ਼ੋਅ ਦੌਰਾਨ ਆਪਸ 'ਚ ਬਹਿਸ ਕਰਦੇ ਦੇਖਿਆ ਗਿਆ ਹੈ। ਕਲਰਸ ਚੈਨਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਇੱਕ ਵੀਡੀਓ ਜਾਰੀ ਕਰਦਿਆਂ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਵੀਡੀਓ ਸ਼ੇਅਰ ਕਰਨ ਦੇ ਨਾਲ ਲਿਖਿਆ ਹੈ ਕਿ, 'ਇਸ ਹੱਸਦੇ ਖੇਡਦੇ ਮਾਹੌਲ 'ਚ ਕਿਉਂ ਲੜ ਰਹੇ ਹਨ ਸ਼ੀਹਨਾਜ਼ ਗਿੱਲ ਤੇ ਪਾਰਸ ਛਾਬੜਾ।' ਇੰਸਟਾਗ੍ਰਾਮ 'ਤੇ ਕਲਰਸ ਟੀਵੀ ਵਲੋਂ ਸ਼ੇਅਰ ਕੀਤੇ ਗਏ ਵੀਡੀਓ 'ਚ ਪਾਰਸ ਤੇ ਸ਼ਹਿਨਾਜ਼ ਘਰ ਦੇ ਗਾਰਡਨ ਏਰੀਆ 'ਚ ਡੇਟ ਕਰਦੇ ਦਿਖ ਰਹੇ ਹਨ। ਜਿੱਥੇ ਦੋਨੋਂ ਹੀ ਇੱਕ ਟੇਬਲ 'ਤੇ ਬੈਠੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਗਏ ਇਸ ਵੀਡੀਓ ਦੀ ਫੈਨਸ ਵਿੱਚ ਕਾਫੀ ਚਰਚਾ ਛਿੜ ਗਈ ਹੈ।