ਇਸ ਤੋਂ ਇਲਾਵਾ ਸਿਹਤ ਸਬੰਧੀ ਹੋਰ ਵੀ ਫਾਇਦੇ ਹਨ ਜਿਨ੍ਹਾਂ ਵਿੱਚ ਬਿਹਤਰ ਪਾਚਨ, ਤੰਦਰੁਸਤ ਦਿਲ, ਸਿਹਤਮੰਦ ਚਮੜੀ ਤੇ ਵਾਲ਼ ਆਦਿ ਸ਼ਾਮਲ ਹਨ। ਆਓ ਇੱਥੇ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕੜ੍ਹੀ ਪੱਤਾ ਬਲੱਡ ਸ਼ੂਗਰ ਕੰਟਰੋਲ ਕਰਨ 'ਚ ਕਿਵੇਂ ਮਦਦਗਾਰ ਹੈ।
ਕੜ੍ਹੀ ਪੱਤਾ ਡਾਇਬਟੀਜ਼ ਲਈ ਫਾਇਦੇਮੰਦ
ਕਰੀ ਪੱਤਾ ਐਂਟੀ-ਆਕਸੀਡੈਂਟ ਫਲੇਵੋਨਾਇਡਜ਼ ਦਾ ਵਧੀਆ ਸ੍ਰੋਤ ਹੈ ਤੇ ਇਹ ਬਲੱਡ ਸ਼ੂਗਰ ਦਾ ਲੈਵਲ ਕੰਟਰੋਲ ਕਰਨ 'ਚ ਮਦਦ ਕਰ ਸਕਦਾ ਹੈ। ਇੰਨਾ ਹੀ ਨਹੀਂ, ਕਰੀ ਪੱਤੇ 'ਚ ਫਾਈਬਰ ਹੁੰਦਾ ਹੈ ਜਿਹੜਾ ਤੁਹਾਡਾ ਪਾਚਨ ਹੌਲੀ ਕਰਦਾ ਹੈ ਤੇ ਕਾਰਬੋਹਾਈਡ੍ਰੇਟ ਨੂੰ ਸੋਖਣ ਤੋਂ ਵੀ ਰੋਕਦਾ ਹੈ, ਜਿਸ ਦੇ ਬਦਲੇ ਤੁਹਾਡੇ ਖ਼ੂਨ 'ਚ ਸ਼ੂਗਰ ਦਾ ਲੈਵਲ ਘਟਦਾ ਹੈ। ਇਹ ਕਲੈਸਟ੍ਰੋਲ ਦਾ ਲੈਵਲ ਘਟਾਉਣ 'ਚ ਵੀ ਮਦਦ ਕਰ ਸਕਦਾ ਹੈ।
ਕੜ੍ਹੀ ਪੱਤਾ ਇੰਸੁਲਿਨ ਦੀ ਗਤੀਵਿਧੀ 'ਚ ਸੁਧਾਰ ਕਰਦਾ ਹੈ। ਕੜ੍ਹੀ ਪੱਤਿਆਂ 'ਚ ਐਂਟੀ-ਇਨਫਲਾਮੇਟਰੀ ਤੇ ਐਂਟੀਮਾਈਕ੍ਰੋਬਿਅਲ ਵੀ ਭਰਪੂਰ ਮਾਤਰਾ 'ਚ ਹੁੰਦੇ ਹਨ। ਇਹੀ ਵਜ੍ਹਾ ਹੈ ਕਿ ਕੜ੍ਹੀ ਪੱਤਿਆਂ ਨੂੰ ਸੁਭਾਵਿਕ ਰੂਪ 'ਚ ਇੰਸੁਲਿਨ ਗਤੀਵਿਧੀ ਨੂੰ ਹੱਲਾਸ਼ੇਰੀ ਦੇਣ ਲਈ ਜਾਣਿਆ ਜਾਂਦਾ ਹੈ ਜਿਹੜਾ ਹਾਈ ਬਲੱਡ ਸ਼ੂਗਰ ਕੰਟਰੋਲ ਕਰਨ ਲਈ ਜ਼ਰੂਰੀ ਹੈ।
ਕੜ੍ਹੀ ਪੱਤੇ ਦੀ ਵਰਤੋਂ ਕਰਨ ਦੇ ਤਰੀਕੇ
ਰੋਜ਼ਾਨਾ ਸਵੇਰੇ 5-10 ਕੜ੍ਹੀ ਪੱਤੇ ਚਬਾਓ।
ਕੜ੍ਹੀ-ਪੱਤੇ ਦਾ ਜੂਸ ਜਾਂ ਕਾੜ੍ਹਾ ਬਣਾ ਕੇ ਸੇਵਨ ਕਰੋ।
ਭੋਜਨ 'ਚ ਕੜ੍ਹੀ ਪੱਤੇ ਨੂੰ ਸ਼ਾਮਲ ਕਰੋ।