ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਉਨ੍ਹਾਂ ਦੀ ਪਤਨੀ ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨਿਆ ਟਰੰਪ ਭਾਰਤ ਦੌਰੇ ਲਈ ਤਿਆਰੀਆਂ ਜ਼ੋਰਾਂ-ਸ਼ੋਰਾਂ 'ਤੇ ਹੈ। ਟਰੰਪ 24-25 ਫਰਵਰੀ ਨੂੰ ਭਾਰਤ ਦੌਰੇ 'ਤੇ ਆਉਣ ਵਾਲੇ ਹਨ। ਇਹ ਟਰੰਪ ਦੀ ਪਹਿਲੀ ਭਾਰਤ ਯਾਤਰਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਹੁਣ ਤੱਕ ਕਿੰਨੇ ਅਮਰੀਕੀ ਰਾਸ਼ਟਰਪਤੀ ਭਾਰਤ ਦਾ ਦੌਰਾ ਕਰ ਚੁੱਕੇ ਹਨ। ਆਓ ਪਾਉਂਦੇ ਹਾਂ ਇਸ 'ਤੇ ਨਜ਼ਰ।
ਸਭ ਤੋਂ ਪਹਿਲਾਂ ਸਾਲ 1959 'ਚ ਅਮਰੀਕੀ ਰਾਸ਼ਟਰਪਤੀ ਡੀ. ਆਈਜਨਹਾਵਰ ਨੇ ਭਾਰਤ ਦਾ ਦੌਰਾ ਕੀਤਾ ਸੀ। ਉਸ ਵੇਲੇ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਸੀ।
ਡੀ. ਆਈਜਨਹਾਵਰ ਦੇ ਭਾਰਤੀ ਦੌਰੇ ਤੋਂ 10 ਸਾਲ ਬਾਅਦ ਰਿਚਰਡ ਨਿਕਸਨ ਭਾਰਤੀ ਦੌਰੇ 'ਤੇ ਆਏ ਸੀ।
1978 'ਚ ਜਿਮੀ ਕਾਰਟਰ ਭਾਰਤ ਦੇ ਦੌਰੇ 'ਤੇ ਆਏ ਸੀ।
ਸਾਲ 2000 'ਚ ਬਿਲ ਕਲਿੰਟਨ ਆਪਣੀ ਬੇਟੀ ਚੇਲਸਿਆ ਨਾਲ ਭਾਰਤ ਦੇ ਦੌਰੇ 'ਤੇ ਆਏ ਸੀ।
ਬਿਲ ਕਲਿੰਟਨ ਦੇ ਦੌਰੇ ਤੋਂ 6 ਸਾਲ ਬਾਅਦ ਜਾਰਜ ਡਬਲਿਊ ਬੁਸ਼ ਆਪਣੀ ਪਤਨੀ ਤੇ ਅਮਰੀਕਾ ਦੀ ਪਹਿਲੀ ਮਹਿਲਾ ਲਾਰਾ ਬੁਸ਼ ਨਾਲ ਭਾਰਤੀ ਦੌਰੇ 'ਤੇ ਆਏ।
ਨਵੰਬਰ 2010 'ਚ ਬਰਾਕ ਓਬਾਮਾ ਆਪਣੀ ਪਤਨੀ ਮਿਸ਼ੇਲ ਦੇ ਨਾਲ ਭਾਰਤ ਯਾਤਰਾ 'ਤੇ ਆਏ ਸੀ।