ਕ੍ਰਿਕਟਰ ਹਾਰਦਿਕ ਪਾਂਡਿਆ ਇਨ੍ਹੀਂ ਦਿਨੀਂ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਰੁੱਝੇ ਹੋਏ ਹਨ, ਜਦਕਿ ਨਤਾਸ਼ਾ ਘਰ ਵਿੱਚ ਹੈ। ਉਹ ਆਪਣੇ ਬੇਟੇ ਅਗਸਤਿਆ ਨਾਲ ਸਮਾਂ ਬਤੀਤ ਕਰ ਰਹੀ ਹੈ। ਨਤਾਸ਼ਾ ਅਕਸਰ ਆਪਣੇ ਬੇਟੇ ਨਾਲ ਫੋਟੋਆਂ ਅਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਇੱਕ ਪੋਸਟ ਦੇ ਜ਼ਰੀਏ ਉਸ ਨੇ ਦੱਸਿਆ ਕਿ ਅਗਸਤਿਆ ਤਿੰਨ ਮਹੀਨੇ ਦਾ ਹੋ ਗਿਆ ਹੈ।
ਹਾਰਦਿਕ ਅਤੇ ਨਤਾਸ਼ਾ ਦੇ ਲਾਡਲੇ ਅਗਸਤਿਆ ਦਾ ਜਨਮ 30 ਜੁਲਾਈ 2020 ਨੂੰ ਹੋਇਆ ਸੀ। ਹੁਣ ਪੂਰੇ ਤਿੰਨ ਮਹੀਨੇ ਹੋ ਗਏ ਹਨ। ਨਤਾਸ਼ਾ ਨੇ ਵੀ ਇਸ ਮੌਕੇ ਨੂੰ ਖਾਸ ਤਰੀਕੇ ਨਾਲ ਮਨਾਇਆ। ਉਸ ਨੇ ਆਪਣੀ ਇੰਸਟਾ ਸਟੋਰੀ 'ਤੇ ਕੇਕ ਦੀ ਤਸਵੀਰ ਸਾਂਝੀ ਕੀਤੀ ਜੋ ਉਸ ਨੇ ਅਗਸਤਿਆ ਦੇ ਤਿੰਨ ਮਹੀਨੇ ਪੂਰੇ ਹੋਣ ਤੋਂ ਬਾਅਦ ਕੱਟਿਆ।
ਨਤਾਸ਼ਾ ਨੇ ਤਸਵੀਰ ਦੇ ਨਾਲ ਕੈਪਸ਼ਨ 'ਚ ਲਿਖਿਆ-'ਅਸੀਂ ਤੁਹਾਨੂੰ ਯਾਦ ਕਰ ਰਹੇ ਹਾਂ, ਹਾਰਦਿਕ ਪਾਂਡਿਆ।' ਇਸ ਦੇ ਜਵਾਬ 'ਚ ਹਾਰਦਿਕ ਪਾਂਡਿਆ ਨੇ ਲਿਖਿਆ ਕਿ 'ਮੈਂ ਵੀ ਤੁਹਾਨੂੰ ਦੋਵਾਂ ਨੂੰ ਬਹੁਤ ਯਾਦ ਕਰਦਾ ਹਾਂ।'