ਇਸ ਦੀ ਪੁਸ਼ਟੀ ਅੱਜ ਸਵੇਰੇ ਹੀ ਹੋਈ ਹੈ। ਮੌਨੀ ਰਾਏ ਨੇ ਹਾਲ ਹੀ ‘ਚ ਰਣਬੀਰ-ਆਲਿਆ ਦੀ ‘ਬ੍ਰਹਮਾਸਤਰ’ ਵੀ ਕੀਤੀ ਹੈ ਜਿਸ ‘ਚ ਉਹ ਪਹਿਲੀ ਵਾਰ ਨੈਗਟਿਵ ਰੋਲ ਪਲੇਅ ਕਰਨ ਵਾਲੀ ਹੈ। ਜੇਕਰ ਮੌਨੀ ਦੇ ਕੰਮ ਦੀ ਗੱਲ ਕਰੀਏ ਤਾਂ ਚਾਰ ਫ਼ਿਲਮਾਂ ਤੋਂ ਬਾਅਦ ਇਹ ਉਸ ਦੀ 5ਵੀਂ ਫ਼ਿਲਮ ਹੋਵੇਗੀ।
ਇਸ ਦੇ ਨਾਲ ਹੀ ਨਵਾਜ਼ ਦਾ ਭਰਾ ਸ਼ਾਮਸ ਨਵਾਬ ਸਿਦੀਕੀ ਇਸ ਫ਼ਿਲਮ ਨਾਲ ਡਾਇਰੈਕਸ਼ਨ ਦੇ ਖੇਤਰ ‘ਚ ਆਪਣਾ ਹੱਥ ਅਜ਼ਮਾਉਣ ਵਾਲੇ ਹਨ। ਫ਼ਿਲਮ ਦੀ ਕਹਾਣੀ ਉੱਤਰ ਪ੍ਰਦੇਸ਼ ਦੇ ਬੁਧਾਨਾ ਜ਼ਿਲ੍ਹੇ ਦੇ ਆਲੇ ਦੁਆਲੇ ਘੁੰਮਦੀ ਨਜ਼ਰ ਆਵੇਗੀ।