Anil Kapoor Nayak Sequel: ਅਨਿਲ ਕਪੂਰ ਦੀ ਫਿਲਮ ਨਾਇਕ ਤੁਸੀਂ ਟੀਵੀ 'ਤੇ ਕਾਫੀ ਵਾਰ ਦੇਖੀ ਹੋਵੇਗੀ। ਇਹ ਫਿਲਮ ਹਰ ਕਿਸੇ ਦੀ ਪਸੰਦੀਦਾ ਫਿਲਮ ਹੈ। ਦੱਸ ਦਈਏ ਕਿ ਨਾਇਕ ਫਿਲਮ 2001 'ਚ ਬਣੀ ਸੀ ਤੇ ਹੁਣ ਕਰੀਬ 23 ਸਾਲਾਂ ਬਾਅਦ ਇਸ ਫਿਲਮ ਦੇ ਸੀਕਵਲ ਯਾਨਿ ਅਗਲੇ ਭਾਗ ਦਾ ਐਲਾਨ ਕੀਤਾ ਗਿਆ ਹੈ। ਆਓ ਤੁਹਾਨੂੰ ਦੱਸਦੇ ਹਾਂ ਫਿਲਮ ਦੀ ਸਟਾਰ ਕਾਸਟ ਤੇ ਹੋਰ ਜਾਣਕਾਰੀ :    


ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨਾਲ ਇਹ ਤਸਵੀਰ ਹੋ ਰਹੀ ਵਾਇਰਲ, ਨਿੱਕਾ ਮੂਸੇਵਾਲਾ ਵੀ ਆਇਆ ਨਜ਼ਰ, ਫੈਨਜ਼ ਭਾਵੁਕ


ਰਿਪੋਰਟਾਂ ਮੁਤਾਬਕ ਸ਼ਾਹਰੁਖ ਖਾਨ ਦੀ 'ਪਠਾਨ' ਦੇ ਡਾਇਰੈਕਟਰ ਸਿਧਾਰਥ ਆਨੰਦ ਇਸ ਫਿਲਮ ਦਾ ਨਿਰਦੇਸ਼ਨ ਕਰਨਗੇ। ਲੇਖਕ ਰਜਤ ਅਰੋੜਾ ਇਸ ਫਿਲਮ ਦੀ ਕਹਾਣੀ 'ਤੇ ਕੰਮ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਫਿਲਮ ਦੇ ਦੂਜੇ ਭਾਗ 'ਚ ਫੁੱਲ ਐਕਸ਼ਨ, ਡਰਾਮਾ ਤੇ ਜ਼ਬਰਦਸਤ ਡਾਇਲੌਗਜ਼ ਦੇਖਣ ਨੂੰ ਮਿਲਣਗੇ। ਫਿਲਹਾਲ ਇਸ ਫਿਲਮ ਦੀ ਕਹਾਣੀ ਤੇ ਸਟਾਰਕਾਸਟ ਉੱਪਰ ਕੰਮ ਚੱਲ ਰਿਹਾ ਹੈ। ਇਸ ਦੇ ਨਾਲ ਨਾਲ ਇਹ ਫਿਲਮ ਕਦੋਂ ਰਿਲੀਜ਼ ਹੋਵੇਗੀ, ਇਸ ਬਾਰੇ ਵੀ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।






ਕਾਬਿਲੇਗ਼ੌਰ ਹੈ ਕਿ 2001 'ਚ ਬਣੀ ਨਾਇਕ ਫਿਲਮ 'ਚ ਅਨਿਲ ਕਪੂਰ ਪੱਤਰਕਾਰ ਦੀ ਭੂਮਿਕਾ 'ਚ ਨਜ਼ਰ ਆਏ ਸੀ। ਜਦਕਿ ਰਾਣੀ ਮੁਖਰਜੀ ਦੀ ਵੀ ਅਹਿਮ ਭੂਮਿਕਾ ਸੀ। ਫਿਲਮ 'ਚ ਅਮਰੀਸ਼ ਪੁਰੀ ਮਹਾਰਾਸ਼ਟਰ ਦੇ ਭ੍ਰਿਸ਼ਟ ਸੀਐਮ ਬਣੇ ਆਏ ਸੀ। ਉਨ੍ਹਾਂ ਨੇ ਆਪਣੇ ਵਿਲਨ ਦੇ ਕਿਰਦਾਰ ਨਾਲ ਸਭ ਦਾ ਦਿਲ ਜਿੱਤਿਆ ਸੀ। ਇਹ ਫਿਲਮ ਉਸ ਸਮੇਂ 21 ਕਰੋੜ ਬਜਟ 'ਚ ਬਣੀ ਸੀ, ਪਰ ਬਾਕਸ ਆਫਿਸ 'ਤੇ ਸਿਰਫ 10.75 ਕਰੋੜ ਦੀ ਕਮਾਈ ਕਰ ਪਾਈ ਸੀ। ਕੁੱਲ ਮਿਲਾ ਕੇ ਇਹ ਫਿਲਮ ਸਿਨੇਮਾਘਰਾਂ 'ਚ ਸੁਪਰਫਲੌਪ ਸਾਬਤ ਹੋਈ, ਪਰ ਟੀਵੀ ਤੇ ਓਟੀਟੀ 'ਤੇ ਇਸ ਫਿਲਮ ਨੂੰ ਖੂਬ ਪਿਆਰ ਮਿਲਿਆ। 


ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਨਾਲ ਕਰੋੜਾਂ ਦੀ ਠੱਗੀ, ਐਕਟਰ ਸਮੇਤ ਆਮ ਲੋਕਾਂ ਦੇ ਅਰਬਾਂ ਰੁਪਏ ਲੈਕੇ ਫਰਾਰ ਹੋਇਆ ਬਰੋਕਰ, CM ਕੋਲ ਪਹੁੰਚਿਆ ਮਾਮਲਾ