ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਡਰੱਗਸ ਐਂਗਲ ਸਾਹਮਣੇ ਆਉਣ ਤੋਂ ਬਾਅਦ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਕਾਫ਼ੀ ਐਕਟਿਵ ਹੈ। ਕਈ ਸੈਲੇਬ੍ਰਿਟੀ ਪਹਿਲਾਂ ਐਨਸੀਬੀ ਦੇ ਘੇਰੇ ਵਿੱਚ ਆਏ। ਇਸ ਤੋਂ ਬਾਅਦ ਜਦੋਂ ਹਾਲ ਹੀ ਵਿੱਚ ਐਨਸੀਬੀ ਨੂੰ ਭਾਰਤੀ ਅਤੇ ਹਰਸ਼ ਦੇ ਘਰੋਂ ਗਾਂਜਾ ਮਿਲਿਆ ਤਾਂ ਉਨ੍ਹਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ, ਹਾਲਾਂਕਿ ਅਗਲੇ ਹੀ ਦਿਨ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ। ਹੁਣ ਐਨਸੀਬੀ ਨੇ ਆਪਣੇ ਹੀ ਵਿਭਾਗ ਦੇ ਅਧਿਕਾਰੀਆਂ ‘ਤੇ ਸਖਤ ਕਾਰਵਾਈ ਕੀਤੀ ਹੈ।
ਐਨਸੀਬੀ ਨੇ ਭਾਰਤੀ ਸਿੰਘ, ਉਸ ਦੇ ਪਤੀ ਹਰਸ਼ ਲਿਮਬਾਚਿਆ ਅਤੇ ਦੀਪਿਕਾ ਪਾਦੂਕੋਣ ਦੇ ਮੈਨੇਜਰ ਕਰਿਸ਼ਮਾ ਪ੍ਰਕਾਸ਼ ਦੇ ਮਾਮਲੇ ਦੀ ਜਾਂਚ ਕਰ ਰਹੇ ਦੋ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਦੋਵਾਂ ਅਧਿਕਾਰੀਆਂ 'ਤੇ ਸ਼ੱਕ ਹੈ ਕਿ ਉਨ੍ਹਾਂ ਨੇ ਭਾਰਤੀ ਉਸ ਦੇ ਪਤੀ ਹਰਸ਼ ਅਤੇ ਕਰਿਸ਼ਮਾ ਨੂੰ ਜ਼ਮਾਨਤ ਦਵਾਉਣ ਵਿੱਚ ਸਹਾਇਤਾ ਕੀਤੀ ਹੈ। ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੀ ਜਾਣਕਾਰੀ ਅਨੁਸਾਰ ਮੁੰਬਈ ਐਨਸੀਬੀ ਨੇ ਨਸ਼ਿਆਂ ਦੀ ਜਾਂਚ ਨਾਲ ਜੁੜੇ ਆਪਣੇ ਦੋ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।
ਇਹ ਦੋਵੇਂ ਭਾਰਤੀ, ਹਰਸ਼ ਅਤੇ ਕਰਿਸ਼ਮਾ ਪ੍ਰਕਾਸ਼ ਦੇ ਮਾਮਲੇ ਦੀ ਜਾਂਚ ਕਰ ਰਹੇ ਸੀ। ਜ਼ਮਾਨਤ ਅਰਜ਼ੀ ਦੀ ਸੁਣਵਾਈ ਦੌਰਾਨ ਅਸਫਲ ਰਹਿਣ ਤੋਂ ਬਾਅਦ ਐਨਸੀਬੀ ਨੇ ਆਪਣੇ ਅਧਿਕਾਰੀਆਂ ਖਿਲਾਫ ਇਹ ਕਦਮ ਚੁੱਕੇ ਹਨ। ਭਾਰਤੀ, ਹਰਸ਼ ਅਤੇ ਕਰਿਸ਼ਮਾ ਦੀ ਜ਼ਮਾਨਤ ‘ਤੇ ਸੁਣਵਾਈ ਦੌਰਾਨ ਵਕੀਲ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਵਕੀਲ ਦੀ ਗੈਰ ਹਾਜ਼ਰੀ ਕਾਰਨ ਐਨਸੀਬੀ ਆਪਣਾ ਕੇਸ ਅਦਾਲਤ ਸਾਹਮਣੇ ਪੇਸ਼ ਨਹੀਂ ਕਰ ਸਕੀ ਅਤੇ ਸਾਰੇ ਸਟਾਰਸ ਨੂੰ ਜ਼ਮਾਨਤ ਮਿਲ ਗਈ।
ਜਿਸ ਤੋਂ ਬਾਅਦ ਤਿੰਨਾਂ ਵਿਅਕਤੀਆਂ ਦੇ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੂੰ ਸਥਿਤੀ ਦੇ ਸ਼ੱਕ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਭਾਰਤੀ ਅਤੇ ਹਰਸ਼ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਐਨਸੀਬੀ ਨੇ ਹੁਣ ਉਨ੍ਹਾਂ ਦੀ ਜ਼ਮਾਨਤ ਖਾਰਜ ਕਰਨ ਲਈ ਇੱਕ ਵਿਸ਼ੇਸ਼ ਐਨਡੀਪੀਐਸ ਅਦਾਲਤ ਵਿੱਚ ਭੇਜਿਆ ਹੈ।